For the best experience, open
https://m.punjabitribuneonline.com
on your mobile browser.
Advertisement

ਬਾਇਓ ਗੈਸ ਪਲਾਂਟ ਦੀ ਰਹਿੰਦ-ਖੂੰਹਦ ਖੇਤਾਂ ’ਚ ਸੁੱਟਣ ਕਾਰਨ ਹੰਗਾਮਾ

08:36 AM Apr 26, 2024 IST
ਬਾਇਓ ਗੈਸ ਪਲਾਂਟ ਦੀ ਰਹਿੰਦ ਖੂੰਹਦ ਖੇਤਾਂ ’ਚ ਸੁੱਟਣ ਕਾਰਨ ਹੰਗਾਮਾ
ਪਲਾਂਟ ਦੀ ਰਹਿੰਦ-ਖੂੰਹਦ ਕਾਰਨ ਹੋਏ ਨੁਕਸਾਨ ਬਾਰੇ ਦੱਸਦੇ ਹੋਏ ਕਿਸਾਨ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 25 ਅਪਰੈਲ
ਇਥੋਂ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਲੱਗੀ ਬਾਇਓ ਗੈਸ ਫੈਕਟਰੀ ਇਲਾਕੇ ਦੇ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਪਲਾਂਟ ਦੀ ਰਹਿੰਦ ਖੂੰਹਦ ਦਾ ਭਰਿਆ ਟੈਂਕਰ ਕਿਸਾਨ ਦੀ ਸਹਿਮਤੀ ਬਗੈਰ ਖੇਤ ਵਿਚ ਸੁੱਟ ਕੇ ਕਣਕ ਦੇ ਨਾੜ ਦਾ ਨੁਕਸਾਨ ਕੀਤਾ ਗਿਆ। ਖੇਤ ਵਿੱਚ ਰਹਿੰਦ ਖੂੰਹਦ ਦਾ ਕਿਸਾਨਾਂ ਵੱਲੋਂ ਵਿਰੋਧ ਕਰਨ ’ਤੇ ਮੁਲਾਜ਼ਮ ਟੈਂਕਰ ਖੇਤ ਵਿਚ ਛੱਡ ਕੇ ਫਰਾਰ ਹੋ ਗਏ। ਇਸ ਸਬੰਧੀ ਕਿਸਾਨਾਂ ਨੇ ਸ਼ਿਕਾਇਤ ਥਾਣੇ ਵਿੱਚ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਘੁੰਗਰਾਲੀ ਰਾਜਪੂਤਾਂ ਵਿੱਚ ਬਾਇਓਗੈਸ ਪਲਾਂਟ ਵਿਚ ਆਉਂਦੀ ਬਦਬੂ ਕਾਰਨ ਉਕਤ ਪਿੰਡ ਤੋਂ ਇਲਾਵਾ ਮਹਿੰਦੀਪੁਰ, ਕਿਸ਼ਨਗੜ੍ਹ, ਗੱਗੜ ਮਾਜਰਾ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਵੱਲੋਂ ਫੈਕਟਰੀ ਦਾ ਵਿਰੋਧ ਕੀਤਾ ਗਿਆ ਸੀ। ਉਸ ਉਪਰੰਤ ਇਸ ਮਾਮਲੇ ਦੀ ਜਾਂਚ ਕਰਨ ਡੀਡੀਪੀਓ ਲੁਧਿਆਣਾ ਨਵਦੀਪ ਕੌਰ, ਏਡੀਓ ਸਿਰਤਾਜ ਸਿੰਘ, ਐੱਸਈਪੀਓ ਕੁਲਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਰਬਜੀਤ ਸਿੰਘ, ਪੰਚਾਇਤ ਅਫ਼ਸਰ ਕੁਲਦੀਪ ਸਿੰਘ ਅਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਪੁੱਜੇ। ਇਸ ਮਾਮਲੇ ਦਾ ਹੱਲ ਕਰਨ ਲਈ ਕੋਈ ਗੱਲ ਸਿਰੇ ਨਹੀਂ ਲੱਗੀ ਸੀ ਕਿ ਇਸ ਦੌਰਾਨ ਫੈਕਟਰੀ ਅੰਦਰਲੇ ਰਹਿੰਦ ਖੂੰਹਦ ਦਾ ਟੈਂਕਰ ਖੇਤ ਵਿਚ ਢੇਰੀ ਕਰਨ ਕਾਰਨ ਨਵਾਂ ਵਿਵਾਦ ਖੜ੍ਹਾ ਹੋ ਗਿਆ। ਕਿਸਾਨ ਗੁਰਪ੍ਰੀਤ ਸਿੰਘ, ਹਰਮਨਦੀਪ ਸਿੰਘ, ਪਿੰਦਰ ਸਿੰਘ, ਹਰਦੀਪ ਸਿੰਘ, ਮੇਜਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾਂ ਉਗਰਾਹਾਂ) ਦੇ ਆਗੂ ਜਸਵੀਰ ਸਿੰਘ, ਅੰਮ੍ਰਿਤ ਸਿੰਘ ਨੇ ਕਿਹਾ ਕਿ ਇਸ ਪਿੰਡ ਵਿਚ ਬਾਇਓਗੈਸ ਫੈਕਟਰੀ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਹਿੰਦ ਖੂੰਹਦ ਕਾਰਨ ਕਿਸਾਨ ਦੇ ਖੇਤ ਦੀ ਮਿੱਟੀ ਖਰਾਬ ਹੋ ਚੁੱਕੀ ਹੈ ਅਤੇ ਕਣਕ ਦੇ ਨਾੜ ਨਾਲ ਬਣਨ ਵਾਲੀ ਤੂੜੀ ਦਾ ਵੀ ਨੁਕਸਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਲਿਖਤੀ ਸ਼ਿਕਾਇਤ ਚੌਕੀ ਕੋਟਾਂ ਨੂੰ ਦਿੱਤੀ ਗਈ ਹੈ ਜਿਸ ’ਤੇ ਪੁਲੀਸ ਮੁਲਾਜ਼ਮ ਪ੍ਰਗਟ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਟਰੈਕਟਰ ਤੇ ਟੈਂਕਰ ਨੂੰ ਕਬਜ਼ੇ ਵਿੱਚ ਲਿਆ ਲਿਆ ਹੈ। ਪਲਾਂਟ ਦੇ ਮੈਨੇਜਰ ਪੰਕਜ ਨੇ ਕਿਹਾ ਕਿ ਰਾਤ ਫੈਕਟਰੀ ਵੱਲੋਂ ਕਿਸੇ ਕਿਸਾਨ ਦੇ ਖੇਤ ਵਿਚ ਬਾਇਓ ਆਰਗੈਨਿਕ ਖਾਦ ਪਾਈ ਜਾ ਰਹੀ ਸੀ। ਡਰਾਈਵਰ ਦੀ ਗਲਤੀ ਕਾਰਨ ਟਰੈਕਟਰ ਉਸ ਦੇ ਨਾਲ ਖੇਤ ਵਿਚ ਉਤਰ ਗਿਆ, ਜਿਸ ’ਤੇ ਡਰਾਈਵਰ ਡਰ ਕੇ ਟੈਂਕਰ ਛੱਡ ਕੇ ਫਰਾਰ ਹੋ ਗਿਆ।

Advertisement

Advertisement
Author Image

joginder kumar

View all posts

Advertisement
Advertisement
×