For the best experience, open
https://m.punjabitribuneonline.com
on your mobile browser.
Advertisement

ਆਗਾਮੀ ਚੋਣਾਂ ‘ਧਰਮ’ ਤੇ ‘ਅਧਰਮ’ ਵਿਚਾਲੇ ਇਕ ਜੰਗ: ਸਮ੍ਰਿਤੀ ਇਰਾਨੀ

11:18 PM Sep 16, 2023 IST
ਆਗਾਮੀ ਚੋਣਾਂ ‘ਧਰਮ’ ਤੇ ‘ਅਧਰਮ’ ਵਿਚਾਲੇ ਇਕ ਜੰਗ  ਸਮ੍ਰਿਤੀ ਇਰਾਨੀ
Advertisement

ਭੁਪਾਲ, 16 ਸਤੰਬਰ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਕਿਹਾ ਕਿ ਆਗਾਮੀ ਚੋਣਾਂ ਵੋਟਾਂ ਦੀ ਲੜਾਈ ਨਹੀਂ ਬਲਕਿ ‘ਧਰਮ’ ਤੇ ‘ਅਧਰਮ’ ਵਿਚਾਲੇ ਜੰਗ ਹੋਵੇਗੀ। ਉਹ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਤਹਿਤ ਸੀਹੋਰ ਵਿੱਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਇਸੇ ਸਾਲ ਦੇ ਅਖੀਰ ਵਿੱਚ ਹੋਣੀਆਂ ਹਨ। ਉਨ੍ਹਾਂ ਕਿਹਾ, ‘‘ਬਰਤਾਨਵੀ ਆਏ ਤੇ ਵਾਪਸ ਚਲੇ ਗਏ, ਮੁਗਲ ਸਾਮਰਾਜ ਵੀ ਖ਼ਤਮ ਹੋ ਗਿਆ ਪਰ ਅਸੀਂ (ਸਨਾਤਨ ਧਰਮ) ਅਜੇ ਵੀ ਇੱਥੇ ਹਾਂ ਅਤੇ ਭਲਕੇ ਵੀ ਰਹਾਂਗੇ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਇਕ ਪਾਸੇ ਉਹ ਲੋਕ ਹਨ ਜਿਹੜੇ ਕਿ ਭਗਵਾਨ ਰਾਮ ਦਾ ਨਾਮ ਲੈਂਦੇ ਹਨ ਜਦਕਿ ਦੂਜੇ ਪਾਸੇ ਉਹ ਹਨ ਜਿਹੜੇ ਕਾਂਗਰਸ ਦੇ ਨਾਲ ਹਨ। ਕਾਂਗਰਸ ਨੇ ਸੱਤਾ ਵਿੱਚ ਰਹਿੰਦਿਆਂ ਅਦਾਲਤ ’ਚ ਦਸਤਾਵੇਜ਼ ਦੇ ਕੇ ਦਾਅਵਾ ਕੀਤਾ ਸੀ ਕਿ ਭਗਵਾਨ ਰਾਮ ਦੀ ਹੋਂਦ ਹੀ ਨਹੀਂ ਹੈ। -ਪੀਟੀਆਈ

Advertisement

Advertisement
Author Image

Advertisement
Advertisement
×