For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਰਣਧੀਰ ਤੇ ਕੁਲਦੀਪ ਸਿੰਘ ਦੀਪ ਨੂੰ ਮਿਲੇਗਾ ਸਾਹਿਤ ਅਕਾਦਮੀ ਪੁਰਸਕਾਰ

08:37 AM Jun 16, 2024 IST
ਪੰਜਾਬ ਦੇ ਰਣਧੀਰ ਤੇ ਕੁਲਦੀਪ ਸਿੰਘ ਦੀਪ ਨੂੰ ਮਿਲੇਗਾ ਸਾਹਿਤ ਅਕਾਦਮੀ ਪੁਰਸਕਾਰ
ਰਣਧੀਰ , ਕੁਲਦੀਪ ਸਿੰਘ ਦੀਪ
Advertisement

ਨਵੀਂ ਦਿੱਲੀ, 15 ਜੂਨ
ਸਾਹਿਤ ਅਕਾਦਮੀ ਨੇ ਅੱਜ ਪੰਜਾਬੀ ਦੇ ਕਵੀ ਰਣਧੀਰ, ਅੰਗਰੇਜ਼ੀ ਲੇਖਿਕਾ ਕੇ ਵੈਸ਼ਾਲੀ ਅਤੇ ਹਿੰਦੀ ਲੇਖਕ ਗੌਰਵ ਪਾਂਡੇ ਸਣੇ 23 ਲੇਖਕਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਵੱਕਾਰੀ ਯੁਵਾ ਪੁਰਸਕਾਰ ਮਿਲੇਗਾ। ਸਾਹਿਤ ਅਕਾਦਮੀ ਨੇ 2024 ਲਈ ਬਾਲ ਸਾਹਿਤ ਪੁਰਸਕਾਰ ਦੇ 24 ਜੇਤੂਆਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਹੈ, ਜਿਸ ਵਿੱਚ ਪੰਜਾਬ ਦੇ ਕੁਲਦੀਪ ਸਿੰਘ ਦੀਪ ਦਾ ਨਾਂ ਵੀ ਸ਼ਾਮਲ ਹੈ। ਅਕਾਦਮੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਸਕ੍ਰਿਤ ਵਿੱਚ ਯੁਵਾ ਪੁਰਸਕਾਰ ਦੇ ਜੇਤੂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਸਾਹਿਤ ਅਕਾਦਮੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਸਾਹਿਤ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ ਅੱਜ ਆਪਣੇ ਪ੍ਰਧਾਨ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ’ਚ 23 ਲੇਖਕਾਂ ਦੀ ਚੋਣ ਨੂੰ ਪ੍ਰਵਾਨਗੀ ਦਿੱਤੀ, ਜਿਸ ਦੀ ਚੋਣ ਸਬੰਧਿਤ ਭਾਸ਼ਾ ਵਿੱਚ ਤਿੰਨ-ਤਿੰਨ ਮੈਂਬਰਾਂ ਵਾਲੀ ਚੋਣ ਕਮੇਟੀ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਆਧਾਰ ’ਤੇ ਨਿਰਧਾਰਿਤ ਨਿਯਮਾਂ ਅਤੇ ਪ੍ਰਕਿਰਿਆ ਅਨੁਸਾਰ ਕੀਤੀ ਗਈ।’’
ਕੇ ਵੈਸ਼ਾਲੀ ਨੂੰ ਉਨ੍ਹਾਂ ਦੀਆਂ ਯਾਦਾਂ ‘ਹੋਮਲੈੱਸ: ਗਰੋਇੰਗ ਅੱਪ ਲੈਸਬੀਅਨ ਐਂਡ ਡਾਇਸਲੈਕਸਿਕ ਇਨ ਇੰਡੀਆ’ ਲਈ, ਜਦਕਿ ਗੌਰਵ ਪਾਂਡੇ ਨੂੰ ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਸਮ੍ਰਿਤੀ ਕੇ ਬੀਚ ਘਿਰੀ ਹੈ ਪ੍ਰਿਥਵੀ’ ਲਈ ਸਨਮਾਨਿਆ ਜਾਵੇਗਾ। ਯੁਵਾ ਪੁਰਸਕਾਰ 10 ਕਾਵਿ-ਸੰਗ੍ਰਹਿ, ਸੱਤ ਮਿਨੀ ਕਹਾਣੀ-ਸੰਗ੍ਰਹਿ, ਦੋ ਲੇਖਾਂ ਦੇ ਸੰਗ੍ਰਹਿ ਅਤੇ ਇੱਕ ਨਿਬੰਧ ਸੰਗ੍ਰਹਿ, ਇੱਕ ਨਾਵਲ, ਇੱਕ ਗਜ਼ਲ ਸੰਗ੍ਰਹਿ ਅਤੇ ਇੱਕ ਸਵੈਜੀਵਨੀ ਲਈ ਦਿੱਤਾ ਗਿਆ ਹੈ। ਯੁਵਾ ਪੁਰਸਕਾਰ ਦੇ ਹੋਰ ਜੇਤੂ ਰਣਧੀਰ (ਪੰਜਾਬੀ), ਨਯਨਜਯੋਤੀ ਸ਼ਰਮਾ (ਆਸਾਮੀ), ਸੁਤਾਪਾ ਚਕਰਵਰਤੀ (ਬੰਗਾਲੀ), ਸੈਲਫ ਮੇਡ ਰਾਣੀ ਬਾਰੋ (ਬੋਡੋ) ਅਤੇ ਹੀਨਾ ਚੌਧਰੀ (ਡੋਗਰੀ) ਹਨ। ਰਿੰਕੂ ਰਾਠੌਰ (ਗੁਜਰਾਤੀ), ਸ਼ਰੂਤੀ ਬੀ ਆਰ (ਕੰਨੜ), ਮੁਹੰਮਦ ਅਸ਼ਰਫ ਜ਼ੀਆ (ਕਸ਼ਮੀਰੀ), ਅਦਵੈਤ ਸਾਲਗਾਓਂਕਰ (ਕੋਂਕਣੀ), ਰਿੰਕੀ ਝਾਅ ਰਿਸ਼ੀਕਾ (ਮੈਥਿਲੀ) ਅਤੇ ਸ਼ਿਆਮਕ੍ਰਿਸ਼ਨ ਆਰ (ਮਲਿਆਲਮ) ਵੀ ਜੇਤੂਆਂ ਵਿੱਚ ਸ਼ਾਮਲ ਹਨ। ਵੈਖੋਮ ਚਿੰਗਖੇਂਗਾਨਬਾ (ਮਨੀਪੁਰੀ), ਦੇਵੀਦਾਸ ਸੌਦਾਗਰ (ਮਰਾਠੀ), ਸੂਰਜ ਚਪਾਗੈਨ (ਨੇਪਾਲੀ), ਸੰਜੈ ਕੁਮਾਰ ਪਾਂਡਾ (ਉੜੀਸਾ), ਸੋਨਾਲੀ ਸੁਤਾਰ (ਰਾਜਸਥਾਨੀ) ਨੂੰ ਵੀ ਯੁਵਾ ਪੁਰਸਕਾਰ ਲਈ ਚੁਣਿਆ ਗਿਆ ਹੈ। ਹੋਰ ਜੇਤੂੁਆਂ ਵਿੱਚ ਅੰਜਨ ਕਰਮਾਕਰ (ਸੰਥਾਲੀ), ਗੀਤਾ ਪ੍ਰਦੀਪ ਰੁਪਾਨੀ (ਸਿੰਧੀ), ਲੋਕੇਸ਼ ਰਘੂਰਾਮਨ (ਤਾਮਿਲ), ਰਮੇਸ਼ ਕਾਰਤਿਕ ਨਾਇਕ (ਤੇਲਗੂੁ) ਅਤੇ ਜਾਵੇਦ ਅੰਬਰ ਮਿਸਬਾਹੀ (ਉਰਦੂ) ਸ਼ਾਮਲ ਹਨ।
ਬਾਲ ਸਾਹਿਤ ਪੁਰਸਕਾਰ ਲਈ ਅਕਾਦਮੀ ਨੇ ਅੰਗਰੇਜ਼ੀ ਲੇਖਿਕਾ ਨੰਦਿਨੀ ਸੇਨਗੁਪਤਾ ਨੂੰ ਉਸ ਦੇ ਇਤਿਹਾਸਕ ਨਾਵਲ ‘ਦਿ ਬਲੂ ਹੌਰਸ ਐਂਡ ਅਦਰ ਅਮੇਜ਼ਿੰਗ ਐਨੀਮਲ ਸਟੋਰੀਜ਼ ਫਰੋਮ ਇੰਡੀਅਨ ਹਿਸਟਰੀ’ ਅਤੇ ਦੇਵੇਂਦਰ ਕੁਮਾਰ ਨੂੰ ਬੱਚਿਆਂ ਦੇ ਕਹਾਣੀ-ਸੰਗ੍ਰਹਿ ‘51 ਬਾਲ ਕਹਾਣੀਆਂ’ ਲਈ ਚੁਣਿਆ ਹੈ। ਬਾਲ ਸਾਹਿਤ ਪੁਰਸਕਾਰ ਸੱਤ ਨਾਵਲ, ਛੇ ਕਾਵਿ-ਸੰਗ੍ਰਹਿ, ਚਾਰ ਕਹਾਣੀ-ਸੰਗ੍ਰਹਿ, ਪੰਜ ਮਿਨੀ ਕਹਾਣੀ-ਸੰਗ੍ਰਹਿ, ਇੱਕ ਨਾਟਕ ਅਤੇ ਇੱਕ ਇਤਿਹਾਸਕ ਕਥਾ ਨੂੰ ਦਿੱਤਾ ਗਿਆ ਹੈ। ਬਾਲ ਸਾਹਿਤ ਪੁਰਸਕਾਰ ਦੇ ਜੇਤੂਆਂ ਵਿੱਚ ਰੰਜੂ ਹਜ਼ਾਰਿਕਾ (ਆਸਾਮੀ), ਦੀਪਨਵਿਤਾ ਰੌਏ (ਬੰਗਾਲੀ), ਬਿਰਗਿਨ ਜੇਕੋਵਾ ਮਚਾਹਾਰੀ (ਬੋਡੋ), ਬਿਸ਼ਨ ਸਿੰਘ ਦਰਦੀ (ਡੋਗਬੀ), ਗਿਰਾ ਪਿਨਾਕਿਨ ਭੱਟ (ਗੁਜਰਾਤੀ) ਅਤੇ ਕ੍ਰਿਸ਼ਨਾਮੂਰਤੀ ਬਿਲਿਗੇੜੇ (ਕੰਨੜ) ਸ਼ਾਮਲ ਹਨ। ਮੁਜ਼ੱਫਰ ਹੁਸੈਨ ਦਿਲਬਰ (ਕਸ਼ਮੀਰੀ), ਹਰਸ਼ ਸਦਗੁਰੂ ਸ਼ੈੱਟੀ (ਕੋਂਕਣੀ), ਨਾਰਾਇਣਗੀ (ਮੈਥਿਲੀ), ਉਨੀ ਅੰਮਾਯਮਬਲਮ (ਮਲਿਆਲਮ), ਸ਼ੇਤਰੀਮਾਯੂ ਸੁਬਾਦਾਨੀ (ਮਨੀਪੁਰੀ), ਭਰਤ ਸਾਮਨੇ (ਮਰਾਠੀ), ਬਸੰਤ ਥਾਪਾ (ਨੇਪਾਲੀ) ਅਤੇ ਮਾਨਸ ਰੰਜਨ ਸਾਮਲ (ਉੜੀਸਾ) ਵੀ ਜੇਤੂਆਂ ਵਿੱਚ ਸ਼ਾਮਲ ਹਨ। ਬਾਕੀ ਜੇਤੂਆਂ ਵਿੱਚ ਕੁਲਦੀਪ ਸਿੰਘ ਦੀਪ (ਪੰਜਾਬੀ), ਪ੍ਰਹਿਲਾਦ ਸਿੰਘ ‘ਝੋਰਦਾ’ (ਰਾਜਸਥਾਨੀ), ਹਰਸ਼ਦੇਵ ਮਾਧਵ (ਸੰਸਕ੍ਰਿਤ), ਦੁੱਗਲ ਟੁਡੂ (ਸੰਤਾਲੀ), ਲਾਲ ਹੋਟਚੰਦਨੀ ‘ਲਾਚਾਰ’ (ਸਿੰਧੀ), ਯੁਵਾ ਵਾਸੂਕੀ (ਤਾਮਿਲ), ਪੀ ਚੰਦਰਸ਼ੇਖਰ ਆਜ਼ਾਦ (ਤੇਲਗੂ) ਅਤੇ ਸ਼ਮਸੁਲ ਇਸਲਾਮ ਫਾਰੂਖੀ (ਉਰਦੂ) ਸ਼ਾਮਲ ਹਨ। ਜੇਤੂਆਂ ਨੂੰ ਬਾਅਦ ਵਿੱਚ ਹੋਣ ਵਾਲੇ ਇੱਕ ਵਿਸ਼ੇਸ਼ ਸਮਾਗਮ ਵਿੱਚ ਇੱਕ ਤਾਂਬੇ ਦੀ ਤਖ਼ਤੀ ਅਤੇ 50,000 ਰੁਪਏ ਦਾ ਚੈੱਕ ਦਿੱਤਾ ਜਾਵੇਗਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×