ਯੂਪੀ: ਕਿਰਾਏਦਾਰ ਦੇ ਨਾਬਾਲਗ ਬੱਚਿਆਂ ਵੱਲੋਂ ਪੰਜ ਸਾਲਾ ਲੜਕੀ ਨਾਲ ਜ਼ਿਣਸੀ ਸ਼ੋੋੋਸ਼ਣ
02:13 PM Oct 19, 2024 IST
ਨਵੀਂ ਦਿੱਲੀ, 19 ਅਕਤੂਬਰ
Advertisement
ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦੋ ਕਿਰਾਏਦਾਰਾਂ ਦੇ ਤਿੰਨ ਬੱਚੇ 6 ਸਾਲ, 13 ਸਾਲ ਅਤੇ 16 ਸਾਲਾਂ ਨੇ ਮਕਾਨ ਮਾਲਕ ਦੀ ਪੰਜ ਸਾਲਾ ਧੀ ਨਾਲ ਜਿਣਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਬਲੀਆ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸਪੀ ਬਲੀਆ ਵਿਕਰਾਂਤ ਵੀਰ ਦੇ ਅਨੁਸਾਰ ਮੁਦਈ ਨੇ ਦੱਸਿਆ ਕਿ ਉਸਦੀ ਨਾਬਾਲਗ ਧੀ ਨਾਲ ਉਸਦੇ ਦੋ ਕਿਰਾਏਦਾਰਾਂ ਦੇ ਤਿੰਨ ਬੱਚਿਆਂ ਨੇ ਜ਼ਿਣਸੀ ਛੇੜਛਾੜ ਕੀਤੀ ਸੀ। ਪੰਜ ਸਾਲਾ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਤਿੰਨਾਂ ਬੱਚਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸਪੀ ਨੇ ਕਿਹਾ ਕਿ ਕ੍ਰਾਈਮ ਸੀਨ ਦਾ ਮੁਆਇਨਾ ਕਰਨ ਦੇ ਨਾਲ ਹੀ ਤਿੰਨਾਂ ਬੱਚਿਆਂ ਨੂੰ ਦੀ ਪਛਾਣ ਕਰ ਲਈ ਗਈ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਏਐੱਨਆਈ
Advertisement
Advertisement