ਯੂਪੀ: ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਡੇਢ ਸਾਲ ਦੇ ਪੁੱਤ ਦੀ ਹੱਤਿਆ ਕੀਤੀ
12:17 PM Jun 22, 2024 IST
Advertisement
ਬਹਿਰਾਇਚ (ਯੂਪੀ), 22 ਜੂਨ
ਬਹਿਰਾਇਚ ਜ਼ਿਲ੍ਹੇ ਦੇ ਪਿੰਡ ਵਿਚ ਨੌਜਵਾਨ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਆਪਣੇ ਡੇਢ ਸਾਲ ਦੇ ਬੇਟੇ ਦਾ ਮੂੰਹ ਵਿਚ ਕੱਪੜਾ ਪਾ ਕੇ ਕਤਲ ਕਰ ਦਿੱਤਾ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿੰਡ ਚਿਤਰਹੀਆ ਦੇ ਰਹਿਣ ਵਾਲੇ ਸੁਜੀਤ ਵਰਮਾ ਦਾ ਲੜਕਾ ਆਨੰਦ ਆਪਣੀ ਚਾਰ ਸਾਲਾ ਭੈਣ ਨਾਲ ਘਰ ਖੇਡ ਰਿਹਾ ਸੀ ਤਾਂ ਸੁਜੀਤ ਉਸ ਨੂੰ ਆਪਣੇ ਨਾਲ ਲੈ ਗਿਆ। ਕੁਝ ਸਮੇਂ ਬਾਅਦ ਬੱਚੇ ਦੀ ਮਾਂ ਨੂੰ ਉਹ ਅੱਧ ਮਰੀ ਹਾਲਤ 'ਚ ਉਸ ਦੇ ਮੂੰਹ 'ਚ ਕੱਪੜਾ ਠੂਸੇ ਹੋਏ ਤੂੜੀ ਦੇ ਢੇਰ 'ਚੋਂ ਮਿਲਿਆ। ਔਰਤ ਨੇ ਆਪਣੇ ਪਤੀ ਖ਼ਿਲਾਫ ਕੇਸ ਦਰਜ ਕਰਵਾਇਆ। ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਔਰਤ ਦਾ ਦੋਸ਼ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹਨ, ਦੂਜੇ ਪਾਸੇ ਪਤੀ ਨੂੰ ਸ਼ੱਕ ਸੀ ਕਿ ਆਨੰਦ ਉਸ ਦਾ ਪੁੱਤ ਨਹੀਂ ਹੈ।
Advertisement
Advertisement