For the best experience, open
https://m.punjabitribuneonline.com
on your mobile browser.
Advertisement

ਯੂਪੀ: ਬੱਸ ਪਲਟਣ ਕਾਰਨ 38 ਯਾਤਰੀ ਜ਼ਖਮੀ

11:43 AM Sep 21, 2024 IST
ਯੂਪੀ  ਬੱਸ ਪਲਟਣ ਕਾਰਨ 38 ਯਾਤਰੀ ਜ਼ਖਮੀ
Advertisement
ਕਨੌਜ, 21 ਸਤੰਬਰ
Bus Accident: ਇੱਥੇ ਤਿਵਰਾ ਥਾਣਾ ਅਧੀਨ ਪੈਂਦੇ ਖੇਤਰ ਵਿੱਚ ਇੱਕ ਸਲੀਪਰ ਬੱਸ ਪਲਟਣ ਕਾਰਨ 38 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ  ਇਹ ਹਾਦਸਾ ਲਖਨਊ-ਆਗਰਾ ਐਕਸਪ੍ਰੈੱਸ ਵੇਅ ’ਤੇ ਸ਼ੱਕਰਵਾਰ ਦੇਰ ਰਾਤ ਕਰੀਬ 12:15 ਵਜੇ ਵਾਪਰਿਆ। ਖੇਤਰ ਦੀ ਸਰਕਲ ਅਧਿਕਾਰੀ (ਸੀਓ) ਪ੍ਰਿਅੰਕਾ ਵਾਜਪਾਈ ਨੇ ਕਿਹਾ ਕਿ ਬੱਸ 80 ਯਾਤਰੀਆਂ ਨੂੰ ਲੈ ਕੇ ਗੋਂਡਾ ਤੋਂ ਦਿੱਲੀ ਜਾ ਰਹੀ ਇੱਕ ਸਲੀਪਰ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ 38 ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। -ਪੀਟੀਆਈ
Advertisement
Advertisement
Author Image

Puneet Sharma

View all posts

Advertisement