ਹਰਿਆਣਾ ’ਚ ਅਣਵਿਆਹੇ ਮਰਦ-ਅੌਰਤਾਂ ਨੂੰ ਮਿਲੇਗੀ ਪੈਨਸ਼ਨ
01:45 PM Jul 06, 2023 IST
ਆਤਿਸ਼ ਗੁਪਤਾ
Advertisement
ਚੰਡੀਗੜ੍ਹ, 6 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਰਾਜ ਦੇ 45-60 ਉਮਰ ਵਰਗ ਦੇ ਅਣਵਿਆਹੇ ਮਰਦਾਂ ਅਤੇ ਔਰਤਾਂ ਨੂੰ 2750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੈਨਸ਼ਨ ੳੁਨ੍ਹਾਂ ਨੂੰ ਮਿਲੇਗੀ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਹੋਵੇਗੀ। ਸ੍ਰੀ ਖੱਟਰ ਨੇ 3 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ 40 ਤੋਂ 60 ਸਾਲ ਦੀ ਉਮਰ ਦੇ ੳੁਨ੍ਹਾਂ ਵਿਅਕਤੀਆਂ ਨੂੰ ਵੀ 2,750 ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀਆਂ ਪਤਨੀਆਂ ਦੀ ਮੌਤ ਹੋ ਚੁੱਕੀ ਹੈ।
Advertisement
Advertisement