ਓਯੋ ਹੋਟਲਾਂ ਵਿੱਚ ਅਣਵਿਆਹੇ ਜੋੜਿਆਂ ਨੂੰ ਨਹੀਂ ਮਿਲੇਗਾ ਕਮਰਾ
06:28 AM Jan 06, 2025 IST
ਨਵੀਂ ਦਿੱਲੀ, 5 ਜਨਵਰੀ
ਟਰੈਵਲ ਖੇਤਰ ਦੀ ਪ੍ਰਮੁੱਖ ਕੰਪਨੀ ਓਯੋ ਨੇ ਆਪਣੇ ਹਿੱਸੇਦਾਰ ਹੋਟਲਾਂ ਲਈ ਨਵੀਂ ‘ਚੈੱਕ-ਇਨ’ ਨੀਤੀ ਲਾਗੂ ਕੀਤੀ ਹੈ। ਇਸ ਮੁਤਾਬਕ ਹੁਣ ਅਣਵਿਆਹੇ ਜੋੜਿਆਂ ਨੂੰ ‘ਚੈੱਕ-ਇਨ’ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਭਾਵ ਹੋਟਲ ’ਚ ਸਿਰਫ ਪਤੀ-ਪਤਨੀ ਹੀ ਕਮਰਾ ਲੈ ਸਕਣਗੇ। ਕੰਪਨੀ ਨੇ ਮੇਰਠ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ। ਸੋਧੀ ਗਈ ਨੀਤੀ ਤਹਿਤ ਸਾਰੇ ਜੋੜਿਆਂ ਨੂੰ ‘ਚੈੱਕ-ਇਨ’ ਵੇਲੇ ਆਪਣੇ ਰਿਸ਼ਤੇ ਦਾ ਪ੍ਰਮਾਣਿਕ ਸਬੂਤ ਦੇਣ ਲਈ ਕਿਹਾ ਜਾਵੇਗਾ। ਇਸ ਵਿੱਚ ਆਨਲਾਈਨ ਬੁਕਿੰਗ ਵੀ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਓਯੋ ਨੇ ਆਪਣੇ ਹਿੱਸੇਦਾਰ ਹੋਟਲਾਂ ਨੂੰ ਸਥਾਨਕ ਸਮਾਜਿਕ ਸੰਵੇਦਨਸ਼ੀਲਤਾ ਨਾਲ ਤਾਲਮੇਲ ਬਿਠਾਉਂਦਿਆਂ ਅਣਵਿਆਹੇ ਜੋੜਿਆਂ ਦੀ ਬੁਕਿੰਗ ਰੱਦ ਕਰਨ ਦਾ ਅਧਿਕਾਰ ਦਿੱਤਾ ਹੈ। -ਪੀਟੀਆਈ
Advertisement
Advertisement