ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਯੂਈਟੀ ਰਾਹੀਂ ਭਰੀਆਂ ਜਾਣ ਵਾਲੀਆਂ ਖਾਲੀ ਸੀਟਾਂ ਲਈ ਪ੍ਰੀਖਿਆ ਲੈ ਸਕਣਗੀਆਂ ਯੂਨੀਵਰਸਿਟੀਆਂ: ਯੂਜੀਸੀ

08:10 PM Aug 01, 2024 IST

ਨਵੀਂ ਦਿੱਲੀ, 1 ਅਗਸਤ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਐਲਾਨ ਕੀਤਾ ਕਿ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ) ਰਾਹੀਂ ਭਰੀਆਂ ਜਾਣ ਵਾਲੀਆਂ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਕੋਰਸਾਂ ਦੀਆਂ ਬਚਦੀਆਂ ਸੀਟਾਂ ਲਈ ਕੇਂਦਰੀ ਯੂਨੀਵਰਸਿਟੀਆਂ ਆਪਣੀ ਦਾਖਲਾ ਪ੍ਰੀਖਿਆ ਲੈ ਸਕਦੀਆਂ ਹਨ ਜਾਂ ਯੋਗਤਾ (ਕੁਆਲੀਫਾਇੰਗ) ਪ੍ਰੀਖਿਆ ਵਿਚ ਲਏ ਅੰਕਾਂ ਦੇ ਅਧਾਰ ’ਤੇ ਦਾਖਲੇ ਕਰ ਸਕਦੀਆਂ ਹਨ। ਯੂਜੀਸੀ ਨੇ ਕਿਹਾ ਕਿ ਪੂਰੇ ਅਕਾਦਮਿਕ ਸਾਲ ਲਈ ਸੀਟਾਂ ਖਾਲੀ ਰੱਖਣੀਆਂ ਨਾ ਸਿਰਫ਼ ਵਸੀਲਿਆਂ ਦੀ ਬਰਬਾਦੀ ਹੈ, ਬਲਕਿ ਇਹ ਕਈ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਤੋਂ ਵੀ ਨਾਂਹ ਹੈ, ਜੋ ਕੇਂਦਰੀ ਯੂਨੀਵਰਸਿਟੀਆਂ ’ਚ ਉੱਚ ਸਿੱਖਿਆ ਲੈਣ ਦੇ ਚਾਹਵਾਨ ਹਨ। ਉਂਜ ਯੂਜੀਸੀ ਨੇ ਸਾਫ਼ ਕਰ ਦਿੱਤਾ ਕਿ ਸੀਯੂਈਟੀ ਵਿਚ ਲਏ ਅੰਕ ਵਿਦਿਆਰਥੀਆਂ ਦੇ ਦਾਖਲੇ ਲਈ ਮੁੱਢਲਾ ਮਾਪਦੰਡ ਰਹੇਗਾ। -ਪੀਟੀਆਈ

Advertisement

Advertisement
Advertisement