ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਦੇ ਬਾਵਜੂਦ ਚਾਲੂ ਰਹੇ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ

09:05 AM Feb 05, 2024 IST

ਪੱਤਰ ਪ੍ਰੇਰਕ
ਰੂਪਨਗਰ/ਘਨੌਲੀ, 4 ਫਰਵਰੀ
ਜ਼ਿਲ੍ਹਾ ਰੂਪਨਗਰ ’ਚ ਭਾਵੇਂ ਕਿ ਅੱਜ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਪਰ ਇਸ ਦੇ ਬਾਵਜੂਦ ਥਰਮਲ ਪਲਾਂਟ ਦੇ ਸਾਰੇ ਯੂਨਿਟ ਪੂਰੀ ਰਫਤਾਰ ਨਾਲ ਬਿਜਲੀ ਉਤਪਾਦਨ ਕਰਦੇ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਥਰਮਲ ਪਲਾਂਟ ਰੂਪਨਗਰ ਦਾ 210 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ 3 ਰਾਹੀਂ 209 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ, ਜਦੋਂ ਕਿ 210 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ 4 ਤੋਂ 183 ਅਤੇ 210 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ 6 ਤੋਂ 184 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 210 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ 1 ਤੋਂ 190 ਮੈਗਾਵਾਟ, 250 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ 3 ਤੋਂ 232 ਅਤੇ ਐਨੀ ਹੀ ਸਮਰੱਥਾ ਵਾਲੇ ਯੂਨਿਟ ਨੰਬਰ 4 ਤੋਂ 232 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ।

Advertisement

Advertisement