ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ ਟੋਰਾਂਟੋ ਪੰਜਾਬੀ ਕਬੱਡੀ ਕੱਪ

08:47 AM Jul 17, 2024 IST
ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਸੰਚਾਲਕ ਕੱਪ ਜੇਤੂ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ ਟਰਾਫ਼ੀ ਪ੍ਰਦਾਨ ਕਰਦੇ ਹੋਏ।

ਸੁਰਿੰਦਰ ਮਾਵੀ

Advertisement

ਵਿਨੀਪੈਗ: ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸਰਗਰਮ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਕਬੱਡੀ ਕੱਪ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ। ਸੀਜ਼ਨ ਦੇ ਇਸ ਚੌਥੇ ਕੱਪ ਦੌਰਾਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਇਸ ਕੱਪ ਦੇ ਪਹਿਲੇ ਮੈਚ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੇਜ਼ਬਾਨ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 35-31.5 ਅੰਕਾਂ ਨਾਲ, ਦੂਸਰੇ ਮੈਚ ’ਚ ਜੀਟੀਏ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 41.5-32 ਅੰਕਾਂ ਨਾਲ, ਤੀਸਰੇ ਮੈਚ ’ਚ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 43.5-29 ਅੰਕਾਂ ਨਾਲ, ਚੌਥੇ ਮੈਚ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 37-31.5 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ।
ਪਹਿਲੇ ਸੈਮੀਫਾਈਨਲ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਫਸਵੇਂ ਮੈਚ ’ਚ ਜੀਟੀਏ ਕਲੱਬ ਦੀ ਟੀਮ ਨੂੰ 45.5-42 ਅੰਕਾਂ ਨਾਲ ਅਤੇ ਦੂਸਰੇ ਸੈਮੀਫਾਈਨਲ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਓ.ਕੇ.ਸੀ. ਕਲੱਬ ਦੀ ਟੀਮ ਨੂੰ 39.5-38 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ।
ਫਾਈਨਲ ਮੁਕਾਬਲੇ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 45-36.5 ਅੰਕਾਂ ਨਾਲ ਹਰਾ ਕੇ ਸੀਜ਼ਨ ਦਾ ਦੂਸਰਾ ਖ਼ਿਤਾਬ ਜਿੱਤਿਆ। ਅੰਡਰ-21 ਵਰਗ ’ਚ ਲਗਾਤਾਰ ਚੌਥੀ ਵਾਰ ਕੋਚ ਭੋਲਾ ਲਿਟ ਤੇ ਸੁਰਿੰਦਰ ਟੋਨੀ ਕਾਲਖ ਤੋਂ ਸਿਖਲਾਈ ਯਾਫ਼ਤਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਜੇਤੂ ਰਹੇ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਕੱਪ ਜੇਤੂ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੇ ਖਿਡਾਰੀ ਸ਼ੀਲੂ ਬਾਹੂ ਅਕਬਰਪੁਰ ਨੇ 25 ਕੋਸ਼ਿਸ਼ਾਂ ਤੋਂ 7 ਜੱਫੇ ਲਗਾ ਕੇ ਸਰਵੋਤਮ ਜਾਫੀ ਦਾ ਖ਼ਿਤਾਬ ਜਿੱਤਿਆ। ਇਸ ਸੀਜ਼ਨ ਦੇ ਹੁਣ ਤੱਕ ਹੋਏ ਚਾਰ ਟੂਰਨਾਮੈਂਟਾਂ ’ਚੋਂ ਤੀਸਰੀ ਵਾਰ ਸ਼ੀਲੂ ਸਰਵੋਤਮ ਧਾਵੀ ਬਣਿਆ। ਉਪ ਜੇਤੂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਖਿਡਾਰੀ ਰਵੀ ਕੈਲਰਮ ਨੇ 33 ਰੇਡਾਂ ਤੋਂ 29 ਅੰਕ ਹਾਸਲ ਕਰਕੇ ਸਰਵੋਤਮ ਧਾਵੀ ਦਾ ਖ਼ਿਤਾਬ ਆਪਣੇ ਨਾਮ ਕੀਤਾ।
ਰਵੀ ਕੈਲਰਮ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਕ੍ਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਲਗਾਤਾਰ ਚੌਥੀ ਵਾਰ ਅੱਵਲ ਰਹੇ। ਕੱਪ ਦੌਰਾਨ ਪੰਜ ਸਾਬਕਾ ਖਿਡਾਰੀਆਂ ਦਾ ਸੋਨ ਤਗ਼ਮਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮੇਜ਼ਬਾਨ ਕਲੱਬ ਦੇ ਪ੍ਰਧਾਨ ਹੈਰੀ ਮੰਡੇਰ ਅਤੇ ਹਰਮਨ ਕਾਲੜਾ ਵੱਲੋਂ ਨਾਮਵਰ ਤੇ ਸਾਬਕਾ ਖਿਡਾਰੀ ਸੰਦੀਪ ਲੱਲੀਆਂ, ਸੰਦੀਪ ਗੁਰਦਾਸਪੁਰ, ਬੀਰਾ ਸਿੱਧਵਾਂ ਤੇ ਕੁਮੈਂਟੇਟਰ ਕਾਲਾ ਰਛੀਨ ਦਾ ਸੋਨ ਤਗ਼ਮਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਖਿਡਾਰੀ ਕੁਲਵਰਨ ਮਾਣਾ ਅਤੇ ਸਨੀ ਕੋਹਾੜ ਦਾ ਵੀ ਸੋਨ ਤਗ਼ਮਿਆਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਐੱਮ.ਪੀ. ਜਸਰਾਜ ਹੱਲਣ, ਐੱਮ.ਪੀ. ਟਿੰਮ ਉੱਪਲ ਤੇ ਐੱਮ.ਪੀ. ਰੂਬੀ ਸਹੋਤਾ, ਮੇਅਰ ਪੈਟ੍ਰਿਕ ਬਰਾਊਨ, ਪੰਜਾਬ ਤੋਂ ਰਾਣਾ ਰੰਧਾਵਾ ਸਾਬਕਾ ਚੇਅਰਮੈਨ ਅਤੇ ਕਬੱਡੀ ਪ੍ਰਮੋਟਰ ਗੁਰਮੇਲ ਸਿੰਘ ਪਹਿਲਵਾਨ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ। ਟੂਰਨਾਮੈਂਟ ਦੌਰਾਨ ਮੈਚਾਂ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਜੰਡਿਆਲੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਟੀਵੀ ਅੰਪਾਇਰਾਂ ਦੀ ਜ਼ਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ, ਟਾਈਮ-ਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ, ਮਨੀ ਖੜਗ ਤੇ ਕੁਲਵੰਤ ਢੀਂਡਸਾ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਹੈਰੀ ਬਨਭੌਰਾ, ਅਮਨ ਲੋਪੋ, ਕਾਲਾ ਰਛੀਨ, ਸਾਹਿਲ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾ ਕੇ ਪੇਸ਼ ਕੀਤਾ।
ਮੇਜ਼ਬਾਨ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਚੇਅਰਮੈਨ ਅਮਨਦੀਪ ਤੂਰ, ਉਪ ਚੇਅਰਮੈਨ ਕਮਲ ਸੰਘੇੜਾ, ਪ੍ਰਧਾਨ ਹੈਰੀ ਮੰਡੇਰ, ਉਪ ਪ੍ਰਧਾਨ ਜਸਵੀਰ ਕੁਲਾਰ, ਸੈਕਟਰੀ ਜਰਨੈਲ ਮੰਡ, ਮੀਡੀਆ ਮੈਨ ਪ੍ਰਿੰਸ ਸੈਣੀ, ਮੈਂਬਰ ਸੁੱਖਾ ਰੰਧਾਵਾ, ਹੈਪੀ ਸੰਘਾ, ਬੂਟਾ ਚਾਹਲ, ਹਰਮਨ ਕਾਲੜਾ, ਤਰਲੋਚਨ ਮੰਡ, ਜਸਵਿੰਦਰ ਢੀਂਡਸਾ, ਹਰਵੇਲ ਢੀਂਡਸਾ, ਜੱਸਾ ਮਾਨ, ਬੂਟਾ ਸਹੋਤਾ, ਜਸਦੀਪ ਟਿਵਾਣਾ, ਸਤਿੰਦਰ ਸਹੋਤਾ ਤੇ ਪ੍ਰਭ ਸ਼ੇਰਗਿੱਲ ਦੀ ਅਗਵਾਈ ’ਚ ਹੋਏ ਇਸ ਕੱਪ ਲਈ ਲਾਲੀ ਟਿਵਾਣਾ, ਕਰਨੈਲ ਮੰਡ, ਮਨੀ ਢਿੱਲੋਂ, ਮਨਪ੍ਰੀਤ ਪਰਹਾਰ, ਰਾਜਾ ਫੰਗੂੜਾ, ਜਸਵੀਰ ਕੋਟ, ਬੂਟਾ ਸਹੋਤਾ ਅਤੇ ਗੁਰਮੇਲ ਗੇਲਾ ਪੱਤੜ ਨੇ ਵੀ ਸਹਿਯੋਗ ਦਿੱਤਾ। ਕੱਪ ਜੇਤੂ ਟੀਮ ਨੂੰ ਇਨਾਮ ਨਵ ਪੰਧੇਰ ਵੱਲੋਂ ਤੇ ਉਪ ਜੇਤੂ ਟੀਮ ਨੂੰ ਨਿੰਦਰ ਧਾਲੀਵਾਲ ਤੇ ਕੁਲਵਿੰਦਰ ਪੱਤੜ (ਸਰਬਲੋਹ) ਵੱਲੋਂ ਦਿੱਤਾ ਗਿਆ।

Advertisement
Advertisement
Advertisement