For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਦਫ਼ਤਰ ‘ਬਰਾਤ’ ਲੈ ਕੇ ਪੁੱਜੇ ਬੇਰੁਜ਼ਗਾਰ

09:22 AM Apr 15, 2024 IST
ਭਾਜਪਾ ਦੇ ਦਫ਼ਤਰ ‘ਬਰਾਤ’ ਲੈ ਕੇ ਪੁੱਜੇ ਬੇਰੁਜ਼ਗਾਰ
ਜੀਂਦ ’ਚ ਭਾਜਪਾ ਦਫ਼ਤਰ ਬਾਹਰ ਸਿਹਰਾ ਬੰਨ੍ਹ ਕੇ ਰੋਸ ਜ਼ਾਹਿਰ ਕਰਦੇ ਹੋਏ ਬੇਰੁਜ਼ਗਾਰ। -ਫੋਟੋ: ਮਿੱਤਲ
Advertisement

ਪੱਤਰ ਪ੍ਰੇਰਕ
ਜੀਂਦ, 14 ਅਪਰੈਲ
ਸੀਈਟੀ ਦੀ ਭਰਤੀ ਨੂੰ ਲੈ ਕੇ ਬੇਰੁਜ਼ਗਾਰ ਨੌਜਵਾਨ ਬੈਂਡ-ਬਾਜੇ ਨਾਲ ਇੱਥੇ ਭਾਜਪਾ ਦੇ ਦਫ਼ਤਰ ਬਰਾਤ ਲੈ ਕੇ ਪਹੁੰਚੇ। ਇਥੇ ਉਨ੍ਹਾਂ ਨੇ ਭਾਜਪਾ ਦੇ ਆਗੂਆਂ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਜ਼ਾਰਾਂ ਬੇਰੁਜ਼ਗਾਰਾਂ ਨੇ ਜਾਟ ਧਰਮਸ਼ਾਲਾ ਵਿੱਚ ਇਕੱਠੇ ਹੋ ਕੇ ਸਰਕਾਰ ਨੂੰ ਜਗਾਉਣ ਲਈ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਹਰਿਆਣਾ ਵਿੱਚ ਸਰਕਾਰੀ ਪੱਕੀ ਭਰਤੀਆਂ ਨਹੀਂ ਹੋ ਰਹੀਆਂ। ਇੱਥੋਂ ਤੱਕ ਕਿ ਪਟਵਾਰੀ ਅਤੇ ਗ੍ਰਾਮ ਸਕੱਤਰ ਦੀ ਭਰਤੀ ਜੋ ਲਗਾਤਾਰ ਪਿਛਲੇ 10 ਸਾਲਾਂ ਤੋਂ ਅਟਕੀ ਪਈ ਹੈ ਅਤੇ ਉਸਦਾ ਪੈਪਰ ਵੀ 7 ਅਗਸਤ ਨੂੰ ਹੋ ਚੁੱਕਿਆ ਹੈ ਪਰ ਅਜੇ ਤੱਕ ਉਸ ਦਾ ਫਾਈਨਲ ਰਿਜ਼ਲਟ ਨਹੀਂ ਕੱਢਿਆ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਇਨ੍ਹਾਂ ਨੌਕਰੀਆਂ ਵੱਲ ਧਿਆਨ ਦੇਵੇ।

Advertisement

Advertisement
Author Image

Advertisement
Advertisement
×