ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਦੇਸ਼ ਭਰ ’ਚ 1.40 ਲੱਖ ਕਿਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ

12:27 PM Jul 17, 2023 IST

ਨਵੀਂ ਦਿੱਲੀ, 17 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੁਅਲ ਮੌਜੂਦਗੀ ਵਿੱਚ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 2,381 ਕਰੋੜ ਰੁਪਏ ਦੀ 1.40 ਲੱਖ ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ਟ ਕੀਤੇ ਨਸ਼ੀਲੇ ਪਦਾਰਥਾਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਹੈਦਰਾਬਾਦ ਯੂਨਿਟ ਦੁਆਰਾ ਜ਼ਬਤ 6,590 ਕਿਲੋਗ੍ਰਾਮ, ਇੰਦੌਰ ਯੂਨਿਟ ਦੁਆਰਾ ਜ਼ਬਤ 822 ਕਿਲੋਗ੍ਰਾਮ ਅਤੇ ਜੰਮੂ ਯੂਨਿਟ ਦੁਆਰਾ 356 ਕਿਲੋਗ੍ਰਾਮ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀਆਂ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੀ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ। ਮੱਧ ਪ੍ਰਦੇਸ਼ ਵਿਚ 1,03,884 ਕਿਲੋਗ੍ਰਾਮ, ਅਸਾਮ ਵਿਚ 1,486 ਕਿਲੋਗ੍ਰਾਮ, ਚੰਡੀਗੜ੍ਹ ਵਿਚ 229 ਕਿਲੋਗ੍ਰਾਮ, ਗੋਆ ਵਿਚ 25 ਕਿਲੋਗ੍ਰਾਮ, ਗੁਜਰਾਤ ਵਿਚ 4,277 ਕਿਲੋਗ੍ਰਾਮ, ਹਰਿਆਣਾ ਵਿਚ 2,458 ਕਿਲੋਗ੍ਰਾਮ, ਜੰਮੂ-ਕਸ਼ਮੀਰ ਵਿੱਚ 4,069 ਕਿਲੋ, ਮਹਾਰਾਸ਼ਟਰ ਵਿੱਚ 159 ਕਿਲੋ, ਤ੍ਰਿਪੁਰਾ ਵਿੱਚ 1,803 ਕਿਲੋ ਅਤੇ ਉੱਤਰ ਪ੍ਰਦੇਸ਼ ਵਿੱਚ 4,049 ਕਿਲੋਗ੍ਰਾਮ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ। ਇਸ ਨਾਲ ਸਿਰਫ ਇੱਕ ਸਾਲ ਵਿੱਚ ਨਸ਼ਟ ਕੀਤੇ ਨਸ਼ਿਆਂ ਦੀ ਕੁੱਲ ਮਾਤਰਾ 12,000 ਕਰੋੜ ਰੁਪਏ ਦੀ ਕੀਮਤ ਦੇ ਨਾਲ ਲਗਭਗ 10 ਲੱਖ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। 1 ਜੂਨ 2022 ਤੋਂ 15 ਜੁਲਾਈ 2023 ਤੱਕ ਐੱਨਸੀਸੀ ਦੀਆਂ ਖੇਤਰੀ ਇਕਾਈਆਂ ਅਤੇ ਰਾਜਾਂ ਦੀਆਂ ਨਸ਼ੀਲੇ ਪਦਾਰਥ ਵਿਰੋਧੀ ਟਾਸਕ ਫੋਰਸਾਂ ਨੇ ਸਮੂਹਿਕ ਤੌਰ 'ਤੇ 9,580 ਕਰੋੜ ਰੁਪਏ ਦੀ ਕੀਮਤ ਦੇ 8,76,554 (8.76 ਲੱਖ) ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ।

Advertisement

Advertisement
Tags :
ਅਮਿਤਕਿੱਲੋਕੀਤੇਗ੍ਰਹਿਨਸ਼ੀਲੇਨਿਗਰਾਨੀਪਦਾਰਥਮੰਤਰੀ
Advertisement