ਜੰਮੂ ਕਸ਼ਮੀਰ: ਕੰਟਰੋਲ ਰੇਖਾ ਕੋਲ ਮਕਬੂਜ਼ਾ ਕਸ਼ਮੀਰ ਦੀ ਗੂੰਗੀ ਔਰਤ ਨੂੰ ਹਿਰਾਸਤ ’ਚ ਲਿਆ
01:03 PM May 20, 2024 IST
Advertisement
ਰਾਜੌਰੀ/ਜੰਮੂ, 20 ਮਈ
ਫੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨੇੜਿਓਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ 45 ਸਾਲਾ ਗੁੰਗੀ ਔਰਤ ਨੂੰ ਹਿਰਾਸਤ ਵਿਚ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੂੰ ਐਤਵਾਰ ਦੇਰ ਰਾਤ ਲਾਮ ਸੈਕਟਰ ਦੇ ਪੁਖੇਰਨੀ ਪਿੰਡ ਤੋਂ ਹਿਰਾਸਤ ਵਿੱਚ ਲਿਆ ਗਿਆ। ਔਰਤ ਕੋਲੋਂ ਮਿਲੇ ਪਛਾਣ ਪੱਤਰ ਮੁਤਾਬਕ ਉਹ ਪੀਓਕੇ ਦੇ ਕੋਟਲੀ ਜ਼ਿਲ੍ਹੇ ਦੇ ਪਿੰਡ ਸਖੀ ਨਾਥ ਦੀ ਰਹਿਣ ਵਾਲੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਅਣਜਾਣੇ ਵਿੱਚ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਈ।
Advertisement
Advertisement