ਭਤੀਜਿਆਂ ਵੱਲੋਂ ਚਾਚੇ ਦਾ ਕਤਲ
07:27 AM Jul 04, 2024 IST
ਪੱਤਰ ਪ੍ਰੇਰਕ
ਸ਼ਾਹਕੋਟ, 3 ਜੁਲਾਈ
ਨਜ਼ਦੀਕੀ ਪਿੰਡ ਪਰਜੀਆਂ ਖੁਰਦ ਵਿਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਭਤੀਜਿਆਂ ਵੱਲੋਂ ਚਾਚੇ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਲਖਵੀਰ ਸਿੰਘ ਉਰਫ ਲੱਖਾ (65) ਪੁੱਤਰ ਨਾਜਰ ਸਿੰਘ ਦਾ ਆਪਣੇ ਭਤੀਜਿਆਂ ਨਾਲ ਜ਼ਮੀਨੀ ਵਿਵਾਦ ਕਾਰਨ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਲਖਵੀਰ ਸਿੰਘ ਜਿਸ ਸਮੇਂ ਖੇਤਾਂ ਵਿਚੋ ਗੇੜਾ ਮਾਰ ਕੇ ਵਾਪਸ ਆ ਰਿਹਾ ਸੀ ਤਾਂ ਮੱਕੀ ਦੇ ਖੇਤਾਂ ਵਿਚ ਛੁਪ ਕੇ ਬੈਠੇ ਉਸ ਦੇ ਭਤੀਜਿਆਂ ਨੇ ਕਹੀ ਨਾਲ ਉਸ ਉੱਪਰ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿਤਾ। ਜ਼ਖਮੀ ਨੂੰ ਜਦੋਂ ਇਲਾਜ ਲਈ ਸੀਐਚਸੀ ਸ਼ਾਹਕੋਟ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਮ੍ਰਿਤਕ ਦੇ ਭਤੀਜੇ ਤੀਰਥ ਰਾਮ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
Advertisement
Advertisement