For the best experience, open
https://m.punjabitribuneonline.com
on your mobile browser.
Advertisement

ਧਰਮਪੁਰਾ ਮੌੜ ਅਤੇ ਤਲਵੰਡੀ ਵਿੱਚ ਸਰਪੰਚ ਦੀ ਸਰਬਸੰਮਤੀ ਨਾਲ ਚੋਣ

07:44 AM Oct 02, 2024 IST
ਧਰਮਪੁਰਾ ਮੌੜ ਅਤੇ ਤਲਵੰਡੀ ਵਿੱਚ ਸਰਪੰਚ ਦੀ ਸਰਬਸੰਮਤੀ ਨਾਲ ਚੋਣ
ਪਿੰਡ ਤਲਵੰਡੀ ਦੀ ਸਰਬਸਮੰਤੀ ਨਾਲ ਚੁਣੀ ਸਰਪੰਚ ਪਰਮਜੀਤ ਕੌਰ ਤੇ ਪਿੰਡ ਵਾਸੀ।
Advertisement

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 1 ਅਕਤੂਬਰ
ਪਿੰਡ ਧਰਮਪੁਰਾ ਮੌੜ ਵਿੱਚ ਸਰਬਸੰਮਤੀ ਨਾਲ ਜਿੰਦਰਪਾਲ ਸ਼ਰਮਾ ਨੂੰ ਸਰਪੰਚ ਚੁਣ ਲਿਆ ਗਿਆ ਹੈ। ਬਲਾਕ ਸ਼ਹਿਣਾ ’ਚ ਇਹ ਪਹਿਲੀ ਸਰਬਸੰਮਤੀ ਹੈ। ਇਸ ਸਰਬਸੰਮਤੀ ਨੂੰ ਕਰਵਾਉਣ ’ਚ ਠੇਕੇਦਾਰ ਹਰਮੇਲ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਸ਼ੋਸਲ ਵੈਲਫੇਅਰ ਕਲੱਬ ਦੇ ਆਗੂਆਂ ਨੇ ਅਹਿਮ ਰੋਲ ਅਦਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ’ਚ ਜਿੰਦਰਪਾਲ ਸਿੰਘ ਦੀ ਹਾਰ ਹੋ ਗਈ ਸੀ। ਇਸ ਲਈ ਹੁਣ ਉਸ ਦੀ ਸਰਬਸੰਮਤੀ ਨਾਲ ਚੋਣ ਕਰਕੇ ਉਸ ਨੂੰ ਬਤੌਰ ਸਰਪੰਚ ਮੌਕਾ ਦਿੱਤਾ ਗਿਆ ਹੈ। ਇਸ ਮੌਕੇ ਜਗਸੀਰ ਸਿੰਘ, ਹਰਪ੍ਰੀਤ ਸਿੰਘ, ਬੋਗੜ ਰਾਮ, ਗੁਰਪ੍ਰੀਤ ਕੌਰ ਅਤੇ ਰਾਣੀ ਕੌਰ ਨੂੰ ਪੰਚ ਬਣਾਇਆ ਗਿਆ ਹੈ। ਪਿੰਡ ਵਾਸੀਆਂ ਨੇ ਨਵੇਂ ਚੁਣੇ ਗਏ ਸਰਪੰਚ ਅਤੇ ਪੰਚਾਂ ਨੂੰ ਸਿਰੋਪੇ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਕਲੱਬ ਆਗੂ ਰਘਵੀਰ ਸਿੰਘ, ਅਵਤਾਰ ਸਿੰਘ, ਅਮਰ ਸਿੰਘ, ਮਨਦੀਪ ਸਿੰਘ, ਗੁਰਮੀਤ ਸਿੰਘ, ਭਗਵਾਨ ਸਿੰਘ ਨੰਬਰਦਾਰ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਜੰਟ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ। ਇਸੇ ਦੌਰਾਨ ਕਸਬਾ ਸ਼ਹਿਣਾ ਦੇ ਵਾਰਡ ਨੰਬਰ 7 ਅਤੇ ਵਾਰਡ ਨੰਬਰ 10 ’ਚ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਦੀ ਚੋਣ ਕੀਤੀ ਗਈ ਹੈ। ਇਸ ਚੋਣ ’ਚ ਵਾਰਡ ਨੰਬਰ 7 ਤੋਂ ਬੇਅੰਤ ਸਿੰਘ ਸਰਾ ਅਤੇ ਵਾਰਡ ਨੰਬਰ 10 ਤੋਂ ਗੁਰਵਿੰਦਰ ਸਿੰਘ ਨਾਮਧਾਰੀ ਨੂੰ ਬਤੌਰ ਪੰਚ ਸਰਬਸੰਮਤੀ ਨਾਲ ਚੁਣਿਆ ਗਿਆ ਹੈ।
ਭਦੌੜ (ਰਾਜਿੰਦਰ ਵਰਮਾ): ਪਿੰਡ ਤਲਵੰਡੀ ਵਿਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਹੈ। ਪਿੰਡ ਤਲਵੰਡੀ ਵਿਚ ਦੇ ਲੋਕਾਂ ਨੇ ਆਪਸੀ ਭਾਈਚਾਰਾ ਕਾਇਮ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਪਿੰਡ ਤਲਵੰਡੀ ਵਿੱਚ ਪਰਮਜੀਤ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ ਉਥੇ ਵਾਰਡ ਨੰ: 1 ਪਰਮਜੀਤ ਕੌਰ, ਵਾਰਡ ਨੰ: 2 ਭਰਪੂਰ ਕੌਰ ਭੂਰੀ, ਵਾਰਡ ਨੰ: 5 ਵਿਚ ਸਰੋਵਰ ਸਿੰਘ, ਵਾਰਡ ਨੰ: 6 ਬਲਜੀਤ ਸਿੰਘ ਭੁੱਲਰ, ਵਾਰਡ ਨੰ:7 ਪ੍ਰੀਤ ਕਮਲ ਕੌਰ, ਵਾਰਡ ਨੰ: 8 ਦਰਸ਼ਨਾ ਦੇਵੀ, ਵਾਰਡ ਨੰ: 9 ਗੁਰਦੀਪ ਸਿੰਘ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣ ਲਏ ਗਏ ਜਦਕਿ ਵਾਰਡ ਨੰ: 3 ਅਤੇ 4 ਵਿੱਚ ਚੋਣ ਹੋਣ ਦੇ ਆਸਾਰ ਬਣੇ ਹੋਏ ਹਨ।

Advertisement

ਚੋਣਾਂ ਵਿੱਚ ਲੋਕਾਂ ਦੀ ਪਸੰਦ ਨਾ ਬਣ ਸਕੇ ‘ਆਪ’ ਆਗੂ਼

ਭਦੌੜ ਨੇੜਲੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਅੱਧੀ ਦਰਜਨ ਆਗੂ ਜੋ ਖੁਦ ਨੂੰ ਪਿੰਡਾਂ ਵਿੱਚ ਪਾਰਟੀ ਦਾ ਧੁਰਾ ਮੰਨਦੇ ਆ ਰਹੇ ਸਨ, ਉਹ ਪਿੰਡਾਂ ਦੀ ਸਰਪੰਚੀ ਲਈ ਉਹ ਲੋਕਾਂ ਦੀ ਪਸੰਦ ਨਾ ਬਣ ਸਕੇ। ਇਹ ਗੱਲ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਲੋਕਾਂ ਦੇ ਕੰਮਕਾਰ ਕਰਵਾਉਣ ਵਾਲੇ ਇਨ੍ਹਾਂ ਆਗੂਆਂ ਨੇ ਸਰਪੰਚੀ ਦਾ ਤਾਜ ਆਪਣੇ ਸਿਰ ਸਜਾਉਣ ਲਈ ਆਪਣੇ ਤੌਰ ’ਤੇ ਕਾਫ਼ੀ ਭੱਜ-ਨੱਠ ਤਾਂ ਕੀਤੀ ਪਰ ਉਹ ਲੋਕਾਂ ਦੀ ਪਸੰਦ ਨਾ ਬਣ ਸਕੇ। ਇਲਾਕੇ ਦੇ ਇੱਕ ਪਿੰਡ ਵਿੱਚ ਇੱਕ ‘ਆਪ’ ਵਰਕਰ ਨੇ ਚੋਣ ਲੜਨ ਦਾ ਜ਼ੇਰਾ ਤਾਂ ਕੀਤਾ ਸੀ ਪਰ ਜਦੋਂ ਉਸ ਨੂੰ ਕਿਸੇ ਪਾਸਿਓਂ ਢਾਰਸ ਨਾ ਮਿਲੀ ਜਿਸ ਕਾਰਨ ਉਹ ਵੀ ਚੋਣ ਲੜਨ ਤੋਂ ਪਿੱਛੇ ਹਟ ਗਿਆ। ਹਾਲੇ ਤੱਕ ਭਦੌੜ ਦੇ ਆਸ-ਪਾਸ ਦੇ ਪਿੰਡਾਂ ’ਚੋਂ ‘ਆਪ’ ਦਾ ਕੋਈ ਵੀ ਆਗੂ ਚੋਣ ਲੜਨ ਲਈ ਨਿੱਤਰ ਕੇ ਸਾਹਮਣੇ ਨਹੀਂ ਆਇਆ। ਦੂਜੇ ਪਾਸੇ ਰਵਾਇਤੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫੀ ਮੱਠੀਆਂ ਹਨ।

Advertisement

Advertisement
Author Image

sukhwinder singh

View all posts

Advertisement