ਸਰਿਸ਼ਟਪੁਰ ਦੀ ਸਰਪੰਚ ਸਣੇ ਪੰਚਾਂ ਦੀ ਸਰਬਸੰਮਤੀ ਨਾਲ ਚੋਣ
09:54 AM Oct 15, 2024 IST
ਸੁਰਿੰਦਰ ਗੁਰਾਇਆ
ਟਾਂਡਾ, 13 ਅਕਤੂਬਰ
ਇੱਥੋਂ ਨੇੜਲੇ ਪਿੰਡ ਸਰਿਸ਼ਟਪੁਰ (ਕਸਬਾ) ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸਰਪੰਚ ਸੁਰਜੀਤ ਕੌਰ, ਸਤਵਿੰਦਰ ਕੌਰ, ਜਯੋਤੀ, ਅਮਰੀਕ ਸਿੰਘ, ਬਿਕਰਮਜੀਤ ਸਿੰਘ ਅਤੇ ਜਸਪਾਲ ਸਿੰਘ ਨੂੰ ਪੰਚ ਚੁਣਿਆ ਗਿਆ। ਇਸ ਮੌਕੇ ਪਿੰਡ ਦੇ ਮੋਹਤਬਰ ਵਿਆਕਤੀਆਂ ਰਜਗਿੰਦਰ ਕੌਰ, ਸੁਖਜਿੰਦਰ ਕੌਰ, ਸਤਨਾਮ ਸਿੰਘ, ਮਨਜਿੰਦਰ ਸਿੰਘ, ਬਲਦੇਵ ਕੌਰ, ਭੁਪਿੰਦਰ ਸਿੰਘ, ਜਸਜੀਤ ਸਿੰਘ ਅਤੇ ਬਲਵਿੰਦਰ ਕੌਰ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਦੀ ਮੁੱਢਲੀ ਕੜੀ ਕੇਵਲ ਆਪਸੀ ਭਾਈਚਾਰਾ ਹੈ ਜਿਸ ਨੂੰ ਸਮੁੱਚੇ ਪਿੰਡ ਵਾਸੀਆਂ ਨੇ ਕਾਇਮ ਰੱਖਿਆ ਹੈ।
ਨਵੀਂ ਚੁਣੀ ਪੰਚਾਇਤ ਦੇ ਸਰਪੰਚ ਸ੍ਰੀਮਤੀ ਸੁਰਜੀਤ ਕੌਰ ਅਤੇ ਸਮੁੱਚੇ ਪੰਚਾਂ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪਿੰਡ ਦੇ ਵਿਕਾਸ ਲਈ ਹਰ ਪੱਧਰ ‘ਤੇ ਯਤਨ ਕਰਕੇ ਨਮੂਨੇ ਦਾ ਪਿੰਡ ਬਣਾਉਣ ਦਾ ਯਤਨ ਕਰਨਗੇ।
Advertisement
Advertisement