UN ਸਕੱਤਰ ਜਨਰਲ Guterres ਵੱਲੋਂ ਭਾਰਤੀ ਸ਼ਾਂਤੀ ਸੈਨਿਕ ਬ੍ਰਿਗੇਡੀਅਰ ਜਨਰਲ ਅਮਿਤਾਭ ਝਾਅ ਨੂੰ ਸ਼ਰਧਾਂਜਲੀ ਭੇਟ
ਸੰਯੁਕਤ ਰਾਸ਼ਟਰ, 25 ਦਸੰਬਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਟੇਰੇਜ਼ (UN Secretary-General Antonio Guterres) ਨੇ ਪੱਛਮੀ ਏਸ਼ੀਆ ਵਿਚ ਗੋਲਾਨ ਪਹਾੜੀਆਂ ਦੇ ਇਲਾਕੇ ਵਿਚ UNDOF ਨਾਲ ਸੇਵਾ ਨਿਭਾ ਰਹੇ ਭਾਰਤੀ ਬ੍ਰਿਗੇਡੀਅਰ ਜਨਰਲ ਅਮਿਤਾਭ ਝਾਅ (Brigadier General Amitabh Jha) ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਬ੍ਰਿਗੇਡੀਅਰ ਝਾਅ ਨੂੰ ‘ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਪ੍ਰਤੀ ਉਨ੍ਹਾਂ ਦੀ ਅਗਵਾਈ ਅਤੇ ਅਟੁੱਟ ਵਚਨਬੱਧਤਾ’ ਲਈ ਚੇਤੇ ਕੀਤਾ ਜਾਵੇਗਾ।
ਬ੍ਰਿਗੇਡੀਅਰ ਜਨਰਲ ਝਾਅ ਅਪਰੈਲ 2023 ਤੋਂ ਸੰਯੁਕਤ ਰਾਸ਼ਟਰ ਡਿਸਇੰਗੇਜਮੈਂਟ ਆਬਜ਼ਰਵਰ ਫੋਰਸ (UNDOF) ਦੇ ਡਿਪਟੀ ਫੋਰਸ ਕਮਾਂਡਰ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਹਾਲ ਹੀ ਵਿੱਚ ਸੀਰੀਆ ਵਿੱਚ ਅਸਦ ਸਰਕਾਰ ਦੇ ਤਖ਼ਤਾ ਪਲਟ ਤੋਂ ਬਾਅਦ ਬਣੇ ਗੁੰਝਲਦਾਰ ਹਾਲਾਤ ਵਿੱਚ ਉਨ੍ਹਾਂ UNDOF ਦੇ ਕਾਰਜਕਾਰੀ ਫੋਰਸ ਕਮਾਂਡਰ ਵਜੋਂ ਸੇਵਾ ਨਿਭਾਈ, ਜਿਨ੍ਹਾਂ ਦੀ ਅਚਾਨਕ ਮੌਤ ਹੋ ਗਈ।
ਗੁਟੇਰੇਜ਼ ਦੇ ਬੁਲਾਰੇ ਨੇ ਮੰਗਲਵਾਰ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ, "ਉਨ੍ਹਾਂ ਨੂੰ ਉਨ੍ਹਾਂ ਦੀ ਅਗਵਾਈ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਪ੍ਰਤੀ ਅਟੁੱਟ ਵਚਨਬੱਧਤਾ ਲਈ ਯਾਦ ਕੀਤਾ ਜਾਵੇਗਾ, ਜਿਸ ਵਿੱਚ 2005 ਤੋਂ 2006 ਤੱਕ ਜਮਹੂਰੀ ਗਣਰਾਜ ਕਾਂਗੋ (MONUSCO) ਵਿੱਚ ਇੱਕ ਫੌਜੀ ਅਬਜ਼ਰਵਰ ਵਜੋਂ ਸੰਯੁਕਤ ਰਾਸ਼ਟਰ ਸੰਗਠਨ ਸਥਿਰਤਾ ਮਿਸ਼ਨ ਵਿਚ ਨਿਭਾਈ ਸੇਵਾ ਵੀ ਸ਼ਾਮਲ ਹੈ।" ਸਕੱਤਰ ਜਨਰਲ ਨੇ ਬ੍ਰਿਗੇਡੀਅਰ ਜਨਰਲ ਝਾਅ ਦੇ ਪਰਿਵਾਰ ਅਤੇ ਭਾਰਤ ਸਰਕਾਰ ਪ੍ਰਤੀ ਉਨ੍ਹਾਂ ਦੇ ਦੇਹਾਂਤ ਲਈ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ।
#GeneralUpendraDwivedi #COAS and All Ranks of #IndianArmy express deepest condolences on the untimely demise of Brigadier Amitabh Jha due to medical reasons, who was deployed on a #UN Mission as Deputy Force Commander (DFC) in #UnitedNations Disengagement Observer Force (UNDOF),… pic.twitter.com/AaLZTgTFD8
— ADG PI - INDIAN ARMY (@adgpi) December 24, 2024
ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਬ੍ਰਿਗੇਡੀਅਰ ਝਾਅ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ, "#ਜਨਰਲ ਉਪੇਂਦਰ ਦਵਿਵੇਦੀ #COAS ਅਤੇ #ਭਾਰਤੀ ਫੌਜ ਦੇ ਸਾਰੇ ਰੈਂਕ ਡਾਕਟਰੀ ਕਾਰਨਾਂ ਕਰ ਕੇ ਹੋਏ ਬ੍ਰਿਗੇਡੀਅਰ ਅਮਿਤਾਭ ਝਾਅ ਦੇ ਬੇਵਕਤੀ ਦੇਹਾਂਤ 'ਤੇ ਡੂੰਘੀ ਹਮਦਰਦੀ ਜ਼ਾਹਰ ਕਰਦੇ ਹਨ।" ਬ੍ਰਿਗੇਡੀਅਰ ਜਨਰਲ ਝਾਅ ਦੀ ਫੋਟੋ ਨਾਲ ਕੀਤੀ ਗਈ ਪੋਸਟ ਵਿੱਚ ਕਿਹਾ ਗਿਆ ਹੈ, "ਭਾਰਤੀ ਫੌਜ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।" -ਪੀਟੀਆਈ