ਦਿੱਲੀ ਹਾਈ ਕੋਰਟ ਨੇ ਡਾਬਰ ਕੰਪਨੀ ਦੀ ਪਟੀਸ਼ਨ ’ਤੇ ਪਤੰਜਲੀ ਤੋਂ ਜਵਾਬ ਮੰਗਿਆ
02:47 PM Dec 26, 2024 IST
Advertisement
ਨਵੀਂ ਦਿੱਲੀ, 26 ਦਸੰਬਰ
Advertisement
ਦਿੱਲੀ ਹਾਈ ਕੋਰਟ ਨੇ ਪਤੰਜਲੀ ਆਯੁਰਵੇਦ ਦੇ ਉਤਪਾਦ ਚਵਨਪ੍ਰਾਸ਼ ਨੂੰ ਕਥਿਤ ਤੌਰ ’ਤੇ ਬਦਨਾਮ ਕਰਨ ਵਾਲੇ ਇਸ਼ਤਿਹਾਰਾਂ ਨੂੰ ਲੈ ਕੇ ਡਾਬਰ ਦੇ ਮੁਕੱਦਮੇ ’ਤੇ ਪਤੰਜਲੀ ਆਯੁਰਵੇਦ ਦਾ ਜਵਾਬ ਮੰਗਿਆ ਹੈ। 24 ਦਸੰਬਰ ਨੂੰ ਜਸਟਿਸ ਮਿੰਨੀ ਪੁਸ਼ਕਰਨ ਨੇ ਮੁਕੱਦਮੇ ’ਤੇ ਪ੍ਰਤੀਵਾਦੀਆਂ ਪਤੰਜਲੀ ਆਯੁਰਵੇਦ ਅਤੇ ਪਤੰਜਲੀ ਫੂਡਜ਼ ਲਿਮਿਟਡ ਨੂੰ ਮਾਮਲੇ 'ਚ ਜਵਾਬ ਦਾਖ਼ਲ ਕਰਨ ਲਈ ਸੰਮਨ ਜਾਰੀ ਕੀਤਾ।
Advertisement
ਹੁਕਮਾਂ ਵਿੱਚ ਕਿਹਾ ਗਿਆ ਹੈ, ‘‘ਮੁਦਈ ਨੂੰ ਮੁਕੱਦਮੇ ਵਜੋਂ ਦਰਜ ਕੀਤਾ ਜਾਵੇ. ਸੰਮਨ ਜਾਰੀ ਕੀਤਾ ਜਾਵੇ.. ਅੱਜ ਤੋਂ ਤੀਹ ਦਿਨਾਂ ਦੇ ਅੰਦਰ ਸਫ਼ਾਈ ਧਿਰ ਵੱਲੋਂ ਲਿਖਤੀ ਬਿਆਨ ਦਰਜ ਕੀਤਾ ਜਾਵੇ।"
ਡਾਬਰ ਨੇ ਦੋਸ਼ ਲਾਇਆ ਕਿ ਪਤੰਜਲੀ ਸਪੈਸ਼ਲ ਚਵਨਪ੍ਰਾਸ਼ ਨੂੰ ਪ੍ਰਮੋਟ ਕਰਦੇ ਸਮੇਂ ਜਾਣਬੁੱਝ ਕੇ ਅਤੇ ਗਲਤ ਦੋਸ਼ ਲਗਾਏ ਸਨ, ਜਿਸ ਨਾਲ ਇਸ ਦੇ ਉਤਪਾਦ ਡਾਬਰ ਚਵਨਪ੍ਰਾਸ਼ ਨੂੰ ਬਦਨਾਮ ਕੀਤਾ ਗਿਆ ਸੀ। ਅਦਾਲਤ ਨੇ ਅੰਤਰਿਮ ਰਾਹਤ ਦੀ ਮੰਗ ਕਰਦੀ ਅਰਜ਼ੀ ’ਤੇ ਨੋਟਿਸ ਜਾਰੀ ਕਰਦਿਆਂ ਸੁਣਵਾਈ 30 ਜਨਵਰੀ ’ਤੇ ਪਾ ਦਿੱਤੀ ਹੈ। ਪੀਟੀਆਈ
Advertisement