ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਏਜੰਸੀ ਦੇ ਮੁਖੀ ਦਾ ਇਰਾਨ ਦੌਰਾ ਅਗਲੇ ਹਫ਼ਤੇ
06:55 AM Aug 23, 2020 IST
ਬਰਲਿਨ, 22 ਅਗਸਤ
Advertisement
ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਏਜੰਸੀ ਦੇ ਮੁੱਖੀ ਅਗਲੇ ਹਫ਼ਤੇ ਤਹਿਰਾਨ ਜਾਣਗੇ ਤਾਂ ਜੋ ਇਰਾਨ ਦੇ ਅਧਿਕਾਰੀਆਂ ’ਤੇ ਉਨ੍ਹਾਂ ਥਾਵਾਂ ਤੱਕ ਪਹੁੰਚਣ ਲਈ ਦਬਾਅ ਬਣਾਇਆ ਜਾ ਸਕੇ ਜਿੱਥੇ ਕਿ ਉਸ ਨੇ ਵਧੇਰੇ ਪਰਮਾਣੂ ਸਮੱਗਰੀ ਰੱਖੀ ਹੋਈ ਹੈ। ਇਹ ਜਾਣਕਾਰੀ ਅੱਜ ਉਕਤ ਸੰਸਥਾ ਵੱਲੋਂ ਅੱਜ ਦਿੱਤੀ ਗਈ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਰਾਫ਼ੇਲ ਗਰੌਸੀ ਵੱਲੋਂ ਪਿਛਲੇ ਸਾਲ ਦਸੰਬਰ ਵਿੱਚ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਇਰਾਨ ਦੌਰਾ ਹੈ ਅਤੇ ਇਹ ਅਜਿਹੇ ਸਮੇਂ ਵਿੱਚ ਕੀਤਾ ਜਾ ਰਿਹਾ ਹੈ ਜਦੋਂ ਦੇਸ਼ ’ਤੇ ਉਸ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਕੌਮਾਂਤਰੀ ਦਬਾਅ ਬਣਿਆ ਹੋਇਆ ਹੈ। ਇਸ ਸਬੰਧੀ ਗਰੌਸੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਮੇਰਾ ਮਕਸਦ ਹੈ ਕਿ ਤਹਿਰਾਨ ਵਿੱਚ ਮੇਰੀਆਂ ਮੀਟਿੰਗਾਂ ਨਾਲ ਪੈਂਡਿੰਗ ਸਵਾਲਾਂ ਦੇ ਹੱਲ ਵਿੱਚ ਤੇਜ਼ੀ ਆ ਸਕੇ ਤਾਂ ਜੋੋ ਇਰਾਨ ਵਿੱਚ ਪਹੁੰਚ ਦੇ ਮੁੱਦੇ ਦਾ ਹੱਲ ਕੀਤਾ ਜਾ ਸਕੇ। –ਏਪੀ
Advertisement
Advertisement