ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ’ਚ 11 ਵਿਅਕਤੀਆਂ ਦੀ ਮੌਤ

04:53 AM May 12, 2025 IST
featuredImage featuredImage
ਦੱਖਣੀ ਗਾਜ਼ਾ ਪੱਟੀ ਵਿੱਚ ਪੈਂਦੇ ਖਾਨ ਯੂਨਿਸ ’ਚ ਇਜ਼ਰਾਇਲੀ ਹਮਲਿਆਂ ’ਚ ਫੌਤ ਹੋਏ ਇਕ ਫਲਸਤੀਨੀ ਬੱਚੇ ਦੀ ਲਾਸ਼ ਲੈ ਕੇ ਜਾਂਦਾ ਹੋਇਆ ਇਕ ਵਿਅਕਤੀ। -ਫੋਟੋ: ਰਾਇਟਰਜ਼

ਦੀਰ ਅਲ-ਬਲਾਹ (ਗਾਜ਼ਾ), 11 ਮਈ
ਗਾਜ਼ਾ ਵਿੱਚ ਲੰਘੀ ਰਾਤ ਅਤੇ ਐਤਵਾਰ ਨੂੰ ਹੋਏ ਇਜ਼ਰਾਇਲੀ ਹਮਲਿਆਂ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਨਾਸਿਰ ਹਸਪਤਾਲ ਮੁਤਾਬਕ, ਦੋ ਹਮਲੇ ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ ਤੰਬੂਆਂ ’ਤੇ ਹੋਏ, ਜਿਨ੍ਹਾਂ ਵਿੱਚ ਦੋ-ਦੋ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮੌਤ ਹੋ ਗਈ। ਹਸਪਤਾਲ ਮੁਤਾਬਕ ਹੋਰ ਹਮਲਿਆਂ ਵਿੱਚ ਇਕ ਬੱਚੇ ਅਤੇ ਸਾਈਕਲ ਚਲਾ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ। ਤਿੰਨੋਂ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨਾਸਿਰ ਹਸਪਤਾਲ ਲਿਆਂਦੀਆਂ ਗਈਆਂ ਸਨ। ਇਜ਼ਰਾਇਲੀ ਫੌਜ ਨੇ ਸਿਰਫ਼ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਆਮ ਲੋਕਾਂ ਦੀ ਮੌਤ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਕਿਹਾ ਹੈ ਕਿ ਅਤਿਵਾਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਛੁਪੇ ਹੋਏ ਹਨ। ਤਾਜ਼ਾ ਹਮਲਿਆਂ ਬਾਰੇ ਇਜ਼ਰਾਈਲ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਇਜ਼ਰਾਈਲ ਨੇ 10 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਗਾਜ਼ਾ ਵਿੱਚ ਭੋਜਨ ਅਤੇ ਦਵਾਈਆਂ ਸਣੇ ਸਾਰੀਆਂ ਤਰ੍ਹਾਂ ਦੀਆਂ ਚੀਜ਼ਾਂ ਦੀ ਸਪਲਾਈ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਇਜ਼ਰਾਈਲ ਇਸ ਨੂੰ ਬੰਧਕਾਂ ਦੀ ਰਿਹਾਈ ਲਈ ਹਮਾਸ ’ਤੇ ਦਬਾਅ ਬਣਾਉਣ ਦੀ ਰਣਨੀਤੀ ਦੱਸ ਰਿਹਾ ਹੈ। ਇਜ਼ਰਾਈਲ ਨੇ ਜੰਗਬੰਦੀ ਤੋੜ ਕੇ ਮਾਰਚ ਵਿੱਚ ਮੁੜ ਤੋਂ ਹਮਲੇ ਸ਼ੁਰੂ ਕੀਤੇ ਸਨ। ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਜ਼ਰਾਈਲ ਦੇ 30 ਤੋਂ ਵੱਧ ਬੰਧਕਾਂ ਦੀ ਰਿਹਾਈ ਹੋਈ ਸੀ। ਸਹਾਇਤਾ ਸਮੂਹਾਂ ਨੇ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਦੀ ਤੋਟ ਹੁੰਦੀ ਜਾ ਰਹੀ ਹੈ ਅਤੇ ਵੱਡੀ ਪੱਧਰ ’ਤੇ ਲੋਕ ਭੁੱਖ ਦੇ ਸ਼ਿਕਾਰ ਹਨ।
ਇਸ ਦਰਮਿਆਨ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਹਫ਼ਤੇ ਪੱਛਮੀ ਏਸ਼ੀਆ ਖੇਤਰ ਦੀ ਯਾਤਰਾ ਤਹਿਤ ਸਾਊਦੀ ਅਰਬ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨਗੇ। ਹਾਲਾਂਕਿ, ਉਹ ਇਜ਼ਰਾਈਲ ਨਹੀਂ ਜਾਣਗੇ। -ਏਪੀ

Advertisement

ਜੰਗ ਦਾ ਹੱਲ ਫੌਜੀ ਕਾਰਵਾਈ ਨਹੀਂ: ਵੇਡਫੁਲ

ਯਰੂਸ਼ਲਮ: ਜਰਮਨੀ ਦੇ ਵਿਦੇਸ਼ ਮੰਤਰੀ ਜੋਹਨ ਵੇਡਫੁਲ ਨੇ ਕਿਹਾ ਕਿ ਗਾਜ਼ਾ ਵਿੱਚ ਜੰਗ ਦਾ ਹੱਲ ਫੌਜੀ ਕਾਰਵਾਈਆਂ ਰਾਹੀਂ ਨਹੀਂ ਕੀਤਾ ਜਾ ਸਕਦਾ ਹੈ ਅਤੇ ਜੰਗ ਨੂੰ ਸਥਾਈ ਤੌਰ ’ਤੇ ਖ਼ਤਮ ਕਰਨ ਲਈ ਇਕ ਸਿਆਸੀ ਹੱਲ ਲੱਭਣਾ ਹੋਵੇਗਾ। ਉਨ੍ਹਾਂ ਕਿਹਾ, ‘‘ਮੈਨੂੰ ਭਰੋਸਾ ਨਹੀਂ ਹੈ ਕਿ ਇਸ ਜੰਗ ਦਾ ਫੌਜੀ ਕਾਰਵਾਈਆਂ ਰਾਹੀਂ ਸਥਾਈ ਹੱਲ ਕੀਤਾ ਜਾ ਸਕਦਾ ਹੈ।’’

Advertisement

Advertisement