For the best experience, open
https://m.punjabitribuneonline.com
on your mobile browser.
Advertisement

ਸੇਬੀ ਵੱਲੋਂ ਮੇਹੁਲ ਚੋਕਸੀ ਦੇ ਖਾਤੇ ਕੁਰਕ ਕਰਨ ਦਾ ਹੁਕਮ

02:53 PM Jun 06, 2025 IST
ਸੇਬੀ ਵੱਲੋਂ ਮੇਹੁਲ ਚੋਕਸੀ ਦੇ ਖਾਤੇ ਕੁਰਕ ਕਰਨ ਦਾ ਹੁਕਮ
ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਫਾਈਲ ਫੋੋਟੋ।
Advertisement

ਨਵੀਂ ਦਿੱਲੀ, 6 ਜੂਨ

Advertisement

ਮਾਰਕੀਟ ਰੈਗੂਲੇਟਰ ਸੇਬੀ ਨੇ ਗੀਤਾਂਜਲੀ ਜੇਮਜ਼ ਦੇ ਸ਼ੇਅਰਾਂ ਵਿੱਚ ਅੰਦਰੂਨੀ ਵਪਾਰ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਬੈਂਕ ਖਾਤਿਆਂ, ਸ਼ੇਅਰਾਂ ਅਤੇ ਮਿਊਚੁਅਲ ਫੰਡ ਹੋਲਡਿੰਗਜ਼ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਇਹ ਤਾਜ਼ਾ ਕਦਮ 15 ਮਈ ਨੂੰ ਚੋਕਸੀ ਨੂੰ ਜਾਰੀ ਕੀਤੇ ਗਏ ਇੱਕ ਡਿਮਾਂਡ ਨੋਟਿਸ ਤੋਂ ਬਾਅਦ ਆਇਆ ਹੈ। ਨੋਟਿਸ ਵਿੱਚ 15 ਦਿਨਾਂ ਦੇ ਅੰਦਰ ਭੁਗਤਾਨ ਕਰਨ ’ਚ ਅਸਫਲ ਰਹਿਣ ’ਤੇ ਜਾਇਦਾਦਾਂ ਦੇ ਨਾਲ-ਨਾਲ ਬੈਂਕ ਖਾਤਿਆਂ ਨੂੰ ਵੀ ਜ਼ਬਤ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ।

Advertisement
Advertisement

ਚੋਕਸੀ, ਜੋ ਕਿ ਗੀਤਾਂਜਲੀ ਜੇਮਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਨਾਲ-ਨਾਲ ਪ੍ਰਮੋਟਰ ਸਮੂਹ ਦਾ ਹਿੱਸਾ ਸੀ, ਨੀਰਵ ਮੋਦੀ ਦਾ ਮਾਮਾ ਹੈ। ਦੋਵਾਂ ’ਤੇ ਸਰਕਾਰੀ ਮਾਲਕੀ ਵਾਲੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨਾਲ 14,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ ਹਨ। 2018 ਦੇ ਸ਼ੁਰੂ ਵਿੱਚ ਪੀਐੱਨਬੀ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਚੋਕਸੀ ਅਤੇ ਮੋਦੀ ਦੋਵੇਂ ਭਾਰਤ ਤੋਂ ਭੱਜ ਗਏ ਸਨ। -ਪੀਟੀਆਈ

Advertisement
Author Image

Puneet Sharma

View all posts

Advertisement