ਸੰਯੁਕਤ ਰਾਸ਼ਟਰ: ਇਜ਼ਰਾਈਲ-ਹਮਾਸ ਜੰਗ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ਬੇਹੱਦ ਗੰਭੀਰ ਤੇ ਨਾ-ਕਾਬਿਲ-ਏ-ਬਰਦਾਸ਼ਤ: ਭਾਰਤ
11:46 AM Apr 09, 2024 IST
ਸੰਯੁਕਤ ਰਾਸ਼ਟਰ, 9 ਅਪਰੈਲ
ਭਾਰਤ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਗਾਜ਼ਾ ਵਿਚ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਨੂੰ ਸਕਾਰਾਤਮਕ ਕਦਮ ਦੱਸਿਆ ਹੈ ਅਤੇ ਕਿਹਾ ਹੈ ਕਿ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰਾਜਦੂਤ ਰੁਚਿਰਾ ਕੰਬੋਜ ਨੇ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਕਿਹਾ,‘ਅਸੀਂ ਗਾਜ਼ਾ 'ਚ ਚੱਲ ਰਹੇ ਸੰਘਰਸ਼ ਕਾਰਨ ਕੇ ਬੇਹੱਦ ਚਿੰਤਤ ਹਾਂ। ਮਨੁੱਖਤਾ ਸੰਕਟ ਗੰਭੀਰ ਹੋ ਗਿਆ ਹੈ ਅਤੇ ਖੇਤਰ ਅਤੇ ਇਸ ਤੋਂ ਬਾਹਰ ਅਸਥਿਰਤਾ ਵਧ ਰਹੀ ਹੈ।’
Advertisement
Advertisement