ਯੂਕਰੇਨ ਵੱਲੋਂ ਰੂਸੀ ਫੌਜ ਦੇ ਏਅਰਬੇਸਾਂ ’ਤੇ ਡਰੋਨ ਹਮਲਾ
07:30 PM Jun 01, 2025 IST
ਕੀਵ, 1 ਜੂਨ
Advertisement
ਯੂਕਰੇਨ ਨੇ ਐਤਵਾਰ ਨੂੰ ਰੂਸੀ ਫੌਜੀ ਏਅਰਬੇਸਾਂ ’ਤੇ ਵੱਡਾ ਡਰੋਨ ਹਮਲਾ ਕੀਤਾ ਹੈ। ਇਸ ਹਮਲੇ ’ਚ 40 ਰੂਸੀ ਜੰਗੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਜਾਣਕਾਰੀ ਖ਼ਬਰ ਏਜੰਸੀ ਨੂੰ ਇੱਕ ਸੁਰੱਖਿਆ ਅਧਿਕਾਰੀ ਨੇ ਦਿੱਤੀ ਹੈ। ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਯੂਕਰੇਨ ਦਾ ਰੂਸ ’ਤੇ ਯੁੱਧ ਦੌਰਾਨ ਸਭ ਤੋਂ ਵੱਡਾ ਹਮਲਾ ਹੋ ਸਕਦਾ ਹੈ ਅਤੇ ਮਾਸਕੋ ਲਈ ਇਹ ਵੱਡਾ ਝਟਕਾ ਹੋਵੇਗਾ।
ਅਧਿਕਾਰੀ ਨੇ ਆਖਿਆ ਕਿ ਇਹ ਹਮਲਾ ਖੁਫ਼ੀਆ ਏਜੰਸੀ ਐੱਸਬੀਯੂ ਵੱਲੋਂ ਕੀਤਾ ਗਿਆ ਹੈ ਜਿਸ ਨੇ ਇਕੋ ਸਮੇਂ ਚਾਰ ਰੂਸੀ ਫੌਜੀ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਹਮਲੇ ’ਚ 40 ਤੋਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨ੍ਹਾਂ ’ਚ ਟੀਯੂ-95 ਅਤੇ ਟੀਯੂ-22 ਸ਼ਾਮਲ ਹਨ। ਇਨ੍ਹਾਂ ਜਹਾਜ਼ਾਂ ਦੀ ਵਰਤੋਂ ਰੂਸ ਯੂਕਰੇਨ ’ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗਣ ਲਈ ਕਰਦਾ ਹੈ। -ਪੀਟੀਆਈ
Advertisement
Advertisement