For the best experience, open
https://m.punjabitribuneonline.com
on your mobile browser.
Advertisement

ਬਰਤਾਨੀਆ: ਸੰਗੀਤ ਪ੍ਰੀਖਿਆ ਬੋਰਡ ਵੱਲੋਂ ਕੀਰਤਨ ਨੂੰ ‘ਸਿੱਖ ਪਵਿੱਤਰ ਸੰਗੀਤ’ ਵਜੋਂ ਮਾਨਤਾ

07:14 AM Sep 21, 2024 IST
ਬਰਤਾਨੀਆ  ਸੰਗੀਤ ਪ੍ਰੀਖਿਆ ਬੋਰਡ ਵੱਲੋਂ ਕੀਰਤਨ ਨੂੰ ‘ਸਿੱਖ ਪਵਿੱਤਰ ਸੰਗੀਤ’ ਵਜੋਂ ਮਾਨਤਾ
ਡਾ. ਹਰਜਿੰਦਰ ਲਾਲੀ ਦੀ ਕੀਰਤਨ ਕਰਦੇ ਹੋਏ ਦੀ ਤਸਵੀਰ। -ਫੋਟੋ: ਪੀਟੀਆਈ
Advertisement

ਲੰਡਨ: ਬਰਤਾਨੀਆ ਵਿੱਚ ਪਹਿਲੀ ਵਾਰ ਕੀਰਤਨ ਨੂੰ ਸਿੱਖਿਆ ਦੀ ਗਰੇਡ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ ਹੈ, ਮਤਲਬ ਕਿ ਵਿਦਿਆਰਥੀ ਅੱਜ ਤੋਂ ‘ਸਿੱਖ ਪਵਿੱਤਰ ਸੰਗੀਤ’ ਨਾਲ ਜੁੜੇ ਪਾਠਕ੍ਰਮ ਦਾ ਰਸਮੀ ਤੌਰ ’ਤੇ ਅਧਿਐਨ ਕਰ ਸਕਣਗੇ। ਬਰਮਿੰਘਮ ਵਿੱਚ ਸੰਗੀਤਕਾਰ ਅਤੇ ਅਕਾਦਮਿਕ ਮਾਹਿਰ ਹਰਜਿੰਦਰ ਲਾਲੀ ਨੇ ਪੱਛਮੀ ਸ਼ਾਸਤਰੀ ਸੰਗੀਤ ਵਾਂਗ ਕੀਰਤਨ ਨੂੰ ਵੀ ਉਚਿਤ ਸਥਾਨ ਦਿਵਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਈ ਸਾਲ ਸਮਰਪਿਤ ਕੀਤੇ ਹਨ ਕਿ ਰਵਾਇਤੀ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਿਆ ਰਹੇ। ‘ਗੁਰੂ ਗ੍ਰੰਥ ਸਾਹਿਬ’ ਵਿੱਚ ਮੌਜੂਦ ਸ਼ਬਦਾਂ ਦੇ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ ਅਤੇ ਸਿੱਖ ਧਰਮ ਵਿੱਚ ਇਹ ਭਗਤੀ ਭਾਵ ਪ੍ਰਗਟ ਕਰਨ ਦਾ ਤਰੀਕਾ ਹੈ। ਲੰਡਨ ਸਥਿਤ ਸੰਗੀਤ ਸਿੱਖਿਆ ਬੋਰਡ (ਐੱਮਟੀਬੀ) ਆਲਮੀ ਪੱਧਰ ’ਤੇ ਮਾਨਤਾ ਪ੍ਰਾਪਤ ਅੱਠ-ਗਰੇਡ ਸੰਗੀਤ ਪ੍ਰੀਖਿਆਵਾਂ ਤਹਿਤ ‘ਸਿੱਖ ਪਵਿੱਤਰ ਸੰਗੀਤ’ ਪਾਠਕ੍ਰਮ ਮੁਹੱਈਆ ਕਰਵਾਏਗਾ। ਬਰਤਾਨੀਆ ਵਿੱਚ ਗੁਰਮਤਿ ਸੰਗੀਤ ਅਕਾਦਮੀ ਦੇ ਅਧਿਆਪਕ ਡਾ. ਲਾਲੀ ਨੇ ਕਿਹਾ, ‘ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਵਿਰਾਸਤ ਨੂੰ ਬਚਾਅ ਕੇ ਰੱਖੀਏ।’ ਉਨ੍ਹਾਂ ਕਿਹਾ, ‘ਪਾਠਕ੍ਰਮ ਨੂੰ ਮਨਜ਼ੂਰੀ ਅਤੇ ਸ਼ੁਰੂ ਕਰਵਾਉਣ ਵਿੱਚ 10 ਸਾਲ ਦੀ ਸਖ਼ਤ ਮੇਹਨਤ ਲੱਗੀ ਹੈ। ਮੈਨੂੰ ਮਾਣਾ ਹੈ ਕਿ ਹੁਣ ਇਹ ਮਿਹਨਤ ਰੰਗ ਲਿਆਈ ਹੈ।’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement