ਅਮਰੀਕਾ: ਮੰਦਰ ਵਿਚ ਤੋੜ-ਭੰਨ ਕਰ ਕੇ ਲਿਖੇ ਹਿੰਦੂ ਵਿਰੋਧੀ ਨਾਅਰੇ
ਵਾਸ਼ਿੰਗਟਨ, 26 ਸਤੰਬਰ
ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਨਾਮਾਲੂਮ ਗ਼ੈਰਸਮਾਜੀ ਅਨਸਰਾਂ ਨੇ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਬੀਏਪੀਐੱਸ ਮੰਦਰ ਵਿਚ ਤੋੜ ਭੰਨ ਕੀਤੀ ਅਤੇ ਉਸਦੀਆਂ ਕੰਧਾਂ ਉਤੇ ‘ਹਿੰਦੂਓ ਵਾਪਸ ਜਾਓ’ ਦੇ ਨਾਅਰੇ ਲਿਖ ਦਿੱਤੇ। ਮੰਦਰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਸ਼ਾਂਤੀ ਦੀ ਪ੍ਰਾਰਥਨਾ ਦੇ ਨਾਲ ਨਫ਼ਰਤ ਦੇ ਖ਼ਿਲਾਫ਼ ਇਕਜੁੱਟ ਹਾਂ। ਇਸ ਸਬੰਧੀ ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਨਫ਼ਰਤ ਦੀ ਨਿੰਦਾ ਦੇ ਪ੍ਰਤੀ ਅਸੀਂ ਦ੍ਰਿੜ੍ਹ ਹਾਂ ਪਰ ਇਸ ਘਟਨਾ ਨਾਲ ਸਾਨੂੰ ਗਹਿਰਾ ਦੁੱਖ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਮੰਦਰ ਵਿਚ ਤੋੜ ਭੰਨ ਦੀ ਇਹ ਘਟਨਾ ਇਕ ਮਹੀਨੇ ਵਿਚ ਦੂਜੀ ਵਾਰ ਵਾਪਰੀ ਹੈ। ਇਸ ਸੰਬਧੀ ਭਾਰਤੀ ਅਮਰੀਕੀ ਕਾਰੋਬਾਰੀ ਅਜੈ ਜੈਨ ਨੇ ਐੱਫਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਸਾਰੇ ਮੰਦਰਾਂ ਦੀ ਸੁਰੱਖਿਆ ਵਧਾਉਣੀ ਚਾਹੀਦੀ ਹੈ ਅਤੇ ਉਪਲਭਧ ਉਪਾਵਾਂ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ।
Community leaders gathered for a heartfelt prayer ceremony at the @BAPS Mandir in Sacramento, CA, following the desecration of the mandir. Inspired by Mahant Swami Maharaj, we remain dedicated to promoting harmony and standing against intolerance. Together we will defeat hate. pic.twitter.com/LVBUAkCBnh
— BAPS Public Affairs (@BAPS_PubAffairs) September 26, 2024
ਬੀਏਪੀਐੱਸ ਦਾ ਮੁੱਖ ਦਫ਼ਤਰ ਗੁਜਰਾਤ ਵਿਚ ਸਥਿਤ ਹੈ ਅਤੇ 'ਉਤਰੀ ਅਮਰੀਕਾ' ਵਿੱਚ ਇਸ ਦੇ ਪ੍ਰਬੰਧਨ ਹੇਠ 100 ਤੋਂ ਵੱਧ ਮੰਦਰ ਅਤੇ ਕੇਂਦਰ ਹਨ। ਪਿਛਲੇ ਸਾਲ ਇਸ ਨੇ ਸਭ ਤੋਂ ਵੱਡੇ ਹਿੰਦੂ ਮੰਦਰ ਦੀ ਸ਼ੁਰੂਆਤ ਕੀਤੀ ਹੈ। -ਪੀਟੀਆਈ