For the best experience, open
https://m.punjabitribuneonline.com
on your mobile browser.
Advertisement

ਯੂਗਾਂਡਾ: ਕੂੜੇ ਦਾ ਢੇਰ ਢਹਿਣ ਕਾਰਨ ਘੱਟੋ-ਘੱਟ ਅੱਠ ਮੌਤਾਂ, 14 ਜ਼ਖ਼ਮੀ

07:23 AM Aug 12, 2024 IST
ਯੂਗਾਂਡਾ  ਕੂੜੇ ਦਾ ਢੇਰ ਢਹਿਣ ਕਾਰਨ ਘੱਟੋ ਘੱਟ ਅੱਠ ਮੌਤਾਂ  14 ਜ਼ਖ਼ਮੀ
Advertisement

ਕੰਪਾਲਾ, 11 ਅਗਸਤ
ਯੂਗਾਂਡਾ ਦੀ ਰਾਜਧਾਨੀ ਵਿੱਚ ਕੂੜੇ ਦਾ ਢੇਰ ਢਹਿਣ ਕਾਰਨ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੰਪਾਲਾ ਕੈਪੀਟਲ ਸਿਟੀ ਅਥਾਰਿਟੀ ਨੇ ਇਕ ਬਿਆਨ ਵਿੱਚ ਦੱਸਿਆ ਕਿ ਅੱਜ ਦੇਰ ਰਾਤ ਕਿਟੀਜ਼ੀ ਵਿੱਚ ਕੂੜੇ ਦਾ ਢੇਰ ਢਹਿਣ ਕਾਰਨ ਜਿੱਥੇ ਕਰੀਬ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਉੱਥੇ ਹੀ ਘੱਟੋ-ਘੱਟ 14 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਕਿਟੀਜ਼ੀ, ਕੰਪਾਲਾ ਦੇ ਜ਼ਿਆਦਾਤਰ ਹਿੱਸੇ ਵਿੱਚੋਂ ਨਿਕਲਣ ਵਾਲੇ ਕੂੜੇ ਦਾ ਨਿਬੇੜਾ ਕਰਨ ਵਾਲਾ ਸਥਾਨ ਹੈ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਘਟਨਾ ਸਥਾਨ ’ਤੇ ਬਚਾਅ ਟੀਮਾਂ ਅੱਜ ਕੂੜੇ ਦੇ ਢੇਰ ਵਿੱਚ ਫਸੀਆਂ ਹੋਈਆਂ ਲਾਸ਼ਾਂ ਨੂੰ ਕੱਢਣ ਲਈ ਖੁਦਾਈ ਵਿੱਚ ਜੁਟੀਆਂ ਹੋਈਆਂ ਹਨ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। -ਏਪੀ

Advertisement
Advertisement
Author Image

sukhwinder singh

View all posts

Advertisement