ਯੂਕਰੇਨ ਵੱਲੋਂ ਰੂਸ ਦੇ ਅੱਠ ਸੂਬਿਆਂ ’ਚ ਡਰੋਨ ਹਮਲੇ
09:53 PM Sep 10, 2024 IST
Advertisement
ਮਾਸਕੋ, 10 ਸਤੰਬਰ
ਯੂਕਰੇਨ ਨੇ ਅੱਜ ਰੂਸ ’ਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਹੈ। ਯੂਕਰੇਨ ਨੇ ਰੂਸ ਦੀ ਰਾਜਧਾਨ ਮਾਸਕੋ ਸਣੇ ਅੱਠ ਸੂਬਿਆਂ ਵਿਚ 144 ਡਰੋਨ ਹਮਲੇ ਕੀਤੇ ਹਨ। ਇਸ ਹਮਲੇ ਵਿਚ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਨਿਊਜ਼ ਏਜ਼ਰਜ਼ ਦੀ ਰਿਪੋਰਟ ਅਨੁਸਾਰ ਰਾਜਧਾਨੀ ਵਿਚ 20 ਦੇ ਕਰੀਬ ਡਰੋਨ ਸੁੱਟੇ ਗਏ ਹਨ। ਇਸ ਹਮਲੇ ਕਾਰਨ ਹਵਾਈ ਅੱਡਿਆਂ ਤੋਂ 50 ਦੇ ਕਰੀਬ ਉਡਾਨਾਂ ਨੂੰ ਦੂਜੇ ਹਵਾਈ ਅੱਡਿਆਂ ਰਾਹੀਂ ਭੇਜਿਆ ਗਿਆ ਹੈ। ਰੂਸੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਸਕੋ ਦੇ ਚਾਰ ਵਿਚੋਂ ਤਿੰਨ ਹਵਾਈ ਅੱਡਿਆਂ ਨੂੰ ਛੇ ਘੰਟਿਆਂ ਤੋਂ ਵੱਧ ਸਮੇਂ ਤਕ ਬੰਦ ਰੱਖਣਾ ਪਿਆ। ਇਸ ਹਮਲੇ ਦਾ ਜਵਾਬ ਦਿੰਦਿਆਂ ਰੂਸ ਨੇ ਵੀ ਯੂਕਰੇਨ ’ਤੇ ਡਰੋਨ ਹਮਲੇ ਕੀਤੇ ਹਨ।
Advertisement
Advertisement
Advertisement