‘ਨਤੀਜਿਆਂ ਦੇ 15 ਦਿਨਾਂ ਬਾਅਦ ਮੋਦੀ ਸਰਕਾਰ ’ਚ ਸ਼ਾਮਲ ਹੋਣਗੇ ਊਧਵ’
07:04 AM Jun 04, 2024 IST
Advertisement
ਅਮਰਾਵਤੀ (ਮਹਾਰਾਸ਼ਟਰ), 3 ਜੂਨ
ਅਮਰਾਵਤੀ ਦੇ ਵਿਧਾਇਕ ਰਵੀ ਰਾਣਾ ਨੇ ਦਾਅਵਾ ਕੀਤਾ ਹੈ ਕਿ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਸੰਜੇ ਰਾਉਤ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਲੋਕ ਸਭਾ ਚੋਣ ਨਤੀਜੇ ਆਉਣ ਦੇ 15 ਦਿਨਾਂ ਬਾਅਦ ਮੋਦੀ ਸਰਕਾਰ ’ਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਅਮਰਾਵਤੀ ਤੋਂ ਮੌਜੂਦਾ ਸੰਸਦ ਮੈਂਬਰ ਤੇ ਰਵੀ ਰਾਣਾ ਦੀ ਪਤਨੀ ਨਵਨੀਤ ਰਾਣਾ ਨੇ ਇਸ ਵਾਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਇਸ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ। ਨਵਨੀਤ ਰਾਣਾ ਨੇ 2019 ਵਿੱਚ ਆਜ਼ਾਦ ਉਮੀਦਵਾਰ ਵਜੋਂ ਅਮਰਾਵਤੀ ਤੋਂ ਲੋਕ ਸਭਾ ਚੋਣ ਜਿੱਤੀ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਊਧਵ ਠਾਕਰੇ ਅਤੇ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੇ ਰਾਉਤ ਮੋਦੀ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ, ‘ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਮੋਦੀ ਜੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਦੇ 15 ਦਿਨਾਂ ਬਾਅਦ ਊਧਵ ਠਾਕਰੇ ਮੋਦੀ ਸਰਕਾਰ ਨਾਲ ਨਜ਼ਰ ਆਉਣਗੇ। ਪੀਟੀਆਈ
Advertisement
Advertisement