ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਗ ਬੰਨ੍ਹਣ ਨਾਲ ਕੋਈ ਇਨਕਲਾਬੀ ਨਹੀਂ ਬਣ ਜਾਂਦਾ: ਰੰਧਾਵਾ

09:54 AM May 22, 2024 IST

ਸਰਬਜੀਤ ਸਾਗਰ
ਦੀਨਾਨਗਰ, 21 ਮਈ
ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਅਖੌਤੀ ਇਕਨਲਾਬੀ ਆਖਦਿਆਂ ਕਿਹਾ, ‘‘ਸਿਰਫ਼ ਪੱਗ ਬੰਨ੍ਹਣ ਨਾਲ ਕੋਈ ਇਨਕਲਾਬੀ ਨਹੀਂ ਬਣ ਜਾਂਦਾ ਬਲਕਿ ਇਸ ਦੇ ਲਈ ਸ਼ਹੀਦਾਂ ਵਰਗੀ ਉੱਚੀ ਤੇ ਸੁੱਚੀ ਸੋਚ ਵੀ ਰੱਖਣੀ ਪੈਂਦੀ ਹੈ। ‘ਆਪ’ ਆਗੂਆਂ ਨੇ ਸਵਾ ਦੋ ਸਾਲ ਪਹਿਲਾਂ ਕਈ ਤਰ੍ਹਾਂ ਦੇ ਝੂਠ ਬੋਲ ਕੇ ਲੋਕਾਂ ਨੂੰ ਵਰਗਲਾ ਲਿਆ ਸੀ ਪਰ ਇਸ ਵਾਰ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।’’ ਸ੍ਰੀ ਰੰਧਾਵਾ ਨੇ ਇਹ ਗੱਲਾਂ ਦੀਨਾਨਗਰ ਦੇ ਪਿੰਡ ਬਿਆਨਪੁਰ ਵਿੱਚ ਚੋਣ ਰੈਲੀ ਦੌਰਾਨ ਕਹੀਆਂ। ਇਹ ਰੈਲੀ ਵਿਧਾਇਕਾ ਅਰੁਣਾ ਚੌਧਰੀ ਦੀ ਅਗਵਾਈ ਵਿੱਚ ਕਾਂਗਰਸੀ ਆਗੂ ਠਾਕੁਰ ਬਲਕਾਰ ਸਿੰਘ ਮੈਨੇਜਰ, ਜਗਦੀਸ਼ ਠਾਕੁਰ ਬਿਆਨਪੁਰ, ਰਛਪਾਲ ਸਿੰਘ ਹੈਪੀ ਜ਼ੋਨ ਇੰਚਾਰਜ, ਬੀਰਾ ਸਰਪੰਚ ਸਿੱਧਪੁਰ ਅਤੇ ਕਰਨ ਸਿੰਘ ਮੀਰਪੁਰ ਵੱਲੋਂ ਕਰਵਾਈ ਗਈ। ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਅਤੇ ਯੂਥ ਆਗੂ ਅਭਿਨਵ ਚੌਧਰੀ ਵੀ ਸ਼ਾਮਲ ਹੋਏ। ਰੰਧਾਵਾ ਨੇ ਕਿਹਾ ਕਿ ਦੇਸ਼ ਦੀ ਜਨਤਾ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਅੱਕੀ ਪਈ ਹੈ ਅਤੇ ਲੋਕ ਜਲਦ ਹੀ ਬਦਲਾਅ ਲਿਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ ਦਲੇਰੀ ਤੇ ਬੇਬਾਕੀ ਨਾਲ ਬੋਲਣਾ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਤੇ ‘ਆਪ’ ਉਮੀਦਵਾਰ ਸ਼ੈਰੀ ਕਲਸੀ ਦੇ ਵੱਸ ਦੀ ਗੱਲ ਨਹੀਂ ਹੈ। ਵਿਧਾਇਕਾ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਨੇ ਲੋਕਾਂ ਨੂੰ ਸੁਖਜਿੰਦਰ ਰੰਧਾਵਾ ਨੂੰ ਵੋਟ ਪਾਉਣ ਦਾ ਅਪੀਲ ਕੀਤੀ।

Advertisement

Advertisement