ਸਿਲੰਡਰ ਨੂੰ ਅੱਗ ਲੱਗਣ ਕਾਰਨ ਦੋ ਔਰਤਾਂ ਝੁਲਸੀਆਂ
11:18 AM May 12, 2024 IST
ਫਗਵਾੜਾ: ਸਥਾਨਕ ਉਂਕਾਰ ਨਗਰ ਦੇ ਇੱਕ ਘਰ ’ਚ ਸਿਲੰਡਰ ਨੂੰ ਅੱਗ ਲੱਗਣ ਕਾਰਨ ਦੋ ਮਹਿਲਾਵਾਂ ਝੁਲਸ ਗਈਆਂ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਜ਼ਖਮੀ ਮਹਿਲਾਵਾਂ ਦੀ ਪਛਾਣ ਗੀਤਾ ਪਤਨੀ ਹਰੀਸ਼ ਤੇ ਜੋਤੀ ਵਾਸੀਆਨ ਉਕਾਰ ਨਗਰ ਵਜੋਂ ਹੋਈ। ਜਾਣਕਾਰੀ ਮੁਤਾਬਕ ਉਂਕਾਰ ਨਗਰ ਗਲੀ ਨੰਬਰ 8 ਵਿਖੇ ਇੱਕ ਘਰ ’ਚ ਅੱਜ ਦੁਪਹਿਰ ਕਰੀਬ 1.30 ਵਜੇ ਸਿਲੰਡਰ ਨੂੰ ਅੱਗ ਪੈ ਗਈ। ਮੌਕੇ ’ਤੇ ਪੁੱਜ ਕੇ ਫ਼ਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ ਤੇ ਜ਼ਖਮੀ ਮਹਿਲਾਵਾ ਨੂੰ ਹਸਪਤਾਲ ਪਹੁੰਚਾਇਆ ਗਿਆ। -ਪੱਤਰ ਪ੍ਰੇਰਕ
Advertisement
Advertisement