ਨਿੱਜੀ ਪੱਤਰ ਪ੍ਰੇਰਕਕਪੂਰਥਲਾ, 11 ਜਨਵਰੀਜ਼ਿਲ੍ਹਾ ਪੁਲੀਸ ਨੇ ਲੋਕਾਂ ਦੇ ਗੁਆਚੇ ਹੋਏ ਮੋਬਾਈਲ ਲੱਭ ਕੇ ਲੋਕਾਂ ਦੇ ਹਵਾਲੇ ਕੀਤੇ ਹਨ। ਇਸ ਸਬੰਧੀ ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਗੁਆਚੇ ਮੋਬਾਈਲਾਂ ਨੂੰ ਲੋਕਾਂ ਪਾਸੋਂ ਬਰਾਮਦ ਕਰ ਕੇ 30 ਮੋਬਾਈਲ ਫ਼ੋਨ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ ਹਨ। ਐੱਸ.ਐੱਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਦਾ ਵੀ ਮੋਬਾਈਲ ਗੁੰਮ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਉਹ ਸਾਂਝ ਕੇਂਦਰ ’ਚ ਆਪਣੀ ਸ਼ਿਕਾਇਤ ਦਰਜ ਕਰਵਾਏ ਤੇ ਪੁਲੀਸ ਪੂਰੀ ਕੋਸ਼ਿਸ਼ ਨਾਲ ਸਮੇਂ ਸਿਰ ਉਸਦਾ ਗੁੰਮ ਹੋਇਆ ਮੋਬਾਈਲ ਮਾਲਕ ਹਵਾਲੇ ਕਰ ਸਕੇ।