ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਸਮੁੰਦਰ ਰਸਤੇ ਲਾਉਣਗੀਆਂ ਦੁਨੀਆ ਦਾ ਚੱਕਰ

07:41 AM Sep 16, 2024 IST

ਨਵੀਂ ਦਿੱਲੀ, 15 ਸਤੰਬਰ
ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਲੈਫਟੀਨੈਂਟ ਰੂਪਾ ਏ. ਅਤੇ ਲੈਫਟੀਨੈਂਟ ਕਮਾਂਡਰ ਡਿਲਨਾ ਕੇ. ਜਲਦੀ ਹੀ ਸਮੁੰਦਰੀ ਮਾਰਗ ਰਾਹੀਂ ਦੁਨੀਆਂ ਦਾ ਚੱਕਰ ਲਾਉਣਗੀਆਂ। ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਅੱਜ ਕਿਹਾ ਕਿ ਦੋਵੇਂ ਅਧਿਕਾਰੀ ਰੂਪਾ ਤੇ ਡਿਲਨਾ ਭਾਰਤੀ ਜਲ ਸੈਨਾ ਦੇ ਜਹਾਜ਼ ਆਈਐੱਨਐੱਸਵੀ ਤਰਿਨੀ ’ਤੇ ਸਵਾਰ ਹੋ ਕੇ ਦੁਨੀਆ ਦਾ ਚੱਕਰ ਲਾਉਣ ਲਈ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਦੋਵੇਂ ਮਹਿਲਾ ਅਧਿਕਾਰੀ ਪਿਛਲੇ ਤਿੰਨ ਤਿੰਨ ਸਾਲਾਂ ਤੋਂ ‘ਸਾਗਰ ਪਰਿਕਰਮਾ’ ਦੀ ਤਿਆਰੀ ਕਰ ਰਹੀਆਂ ਹਨ। ਮਧਵਾਲ ਮੁਤਾਬਕ, ‘‘ਸਾਗਰ ਪਰਿਕਰਮਾ ਇੱਕ ਔਖਾ ਸਫਰ ਹੋਵੇਗਾ, ਜਿਸ ਲਈ ਬਹੁਤ ਜ਼ਿਆਦਾ ਹੁਨਰ, ਫਿਟਨੈੱਸ ਅਤੇ ਮਾਨਸਿਕ ਚੌਕਸੀ ਦੀ ਲੋੜ ਪਵੇਗੀ। ਦੋਵੇਂ ਮਹਿਲਾ ਅਧਿਕਾਰੀ ਬਹੁਤ ਸਖ਼ਤ ਟਰੇਨਿੰਗ ਲੈ ਰਹੀਆਂ ਹਨ। ਉਨ੍ਹਾਂ ਨੂੰ ਹਜ਼ਾਰਾਂ ਮੀਲ ਸਮੁੰਦਰੀ ਸਫਰ ਦਾ ਤਜਰਬਾ ਹੈ।’’ ਉਨਾਂ ਦੱਸਿਆ ਕਿ ਰੂਪਾ ਤੇ ਡਿਲਨਾ ‘ਗੋਲਡਨ ਗਲੋਬ ਰੇਸ’ ਦੇ ਨਾਇਕ ਕਮਾਂਡਰ ਅਭੀਲਾਸ਼ ਟੌਮੀ ਦੇ ਨਿਗਰਾਨੀ ਹੇਠ ਸਿਖਲਾਈ ਲੈ ਰਹੀਆਂ ਹਨ। ਮਧਵਾਲ ਨੇ ਕਿਹਾ ਕਿ ਛੇ ਮੈਂਬਰੀ ਚਾਲਕ ਦੀ ਮੈਂਬਰ ਵਜੋਂ ਇਨ੍ਹਾਂ ਦੋਵਾਂ ਮਹਿਲਾ ਅਧਿਕਾਰੀਆਂ ਨੇ ਪਿਛਲੇ ਸਾਲ ਇਕ ਅੰਤਰ-ਮਹਾਸਾਗਰੀ ਮੁਹਿੰਮ ’ਚ ਹਿੱਸਾ ਲਿਆ ਸੀ, ਜਿਹੜੀ ਗੋਆ ਤੋਂ ਕੇਪਟਾਊਨ ਹੁੰਦੇ ਹੋਏ ਰੀਓ ਡੀ ਜਨੇਰੀਓ ਤੋਂ ਹੋ ਕੇ ਵਾਪਸ ਆਇਆ ਸੀ। ਉਹ ਅਜਿਹੀਆਂ ਕਈ ਹੋਰ ਮੁਹਿੰਮਾਂ ’ਚ ਵੀ ਹਿੱਸਾ ਲੈ ਚੁੱਕੀਆਂ ਹਨ। ਕਮਾਂਡਰ ਮਧਵਾਲ ਨੇ ਆਖਿਆ, ‘‘ਸਮੁੰਦਰੀ ਹੁਨਰ ਅਤੇ ਹੌਸਲੇ ਦਾ ਜਸ਼ਨ ਮਨਾਉਣ ਲਈ ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਲੈਫਟੀਨੈਂਟ ਰੂਪਾ ਏ. ਅਤੇ ਲੈਫਟੀਨੈਂਟ ਕਮਾਂਡਰ ਡਿਲਨਾ ਕੇ. ਜਲਦੀ ਹੀ ਆਈਐੱਨਐੱਸਵੀ ਤਰਿਨੀ ’ਤੇ ਦੁਨੀਆ ਦਾ ਚੱਕਰ ਲਾਉਣ ਲਈ
ਰਵਾਨਾ ਹੋਣਗੀਆਂ।’’ -ਪੀਟੀਆਈ

Advertisement

Advertisement