ਜਲੰਧਰ ’ਚ ਇੱਕੋ ਪਰਿਵਾਰ ਦੇ ਦੋ ਜਣਿਆਂ ਦੀ ਮੌਤ
08:47 AM Jun 08, 2024 IST
ਪੱਤਰ ਪ੍ਰੇਰਕ
ਜਲੰਧਰ, 7 ਜੂਨ
ਇਥੋਂ ਦੇ ਭਾਰਗਵ ਕੈਂਪ ਨੇੜੇ ਇੱਕੋ ਪਰਿਵਾਰ ਦੇ ਦੋ ਲੋਕਾਂ ਦੀ ਮੌਤ ਹੋ ਗਈ। ਪਹਿਲਾਂ ਡੀਜੇ ਆਪਰੇਟਰ ਰਾਹੁਲ (28) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਇਹ ਖਬਰ ਸੁਣਦੇ ਹੀ ਮ੍ਰਿਤਕ ਦੀ ਤਾਈ ਮਧੂ ਦੀ ਵੀ ਸਦਮੇ ਕਾਰਨ ਮੌਤ ਹੋ ਗਈ। ਕੁਝ ਘੰਟਿਆਂ ਵਿੱਚ ਹੀ ਦੋ ਮੈਂਬਰਾਂ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਡੀਜੇ ਵਜੋਂ ਕੰਮ ਕਰਦੇ ਰਾਹੁਲ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਤਾਈ ਦੀ ਸਿਹਤ ਵੀ ਵਿਗੜ ਗਈ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
Advertisement
Advertisement