ਮੰਤਰੀ ਮਹਿੰਦਰ ਭਗਤ ਨੇ ਬੰਦਗੀ ਦੁਆਰ ਵਿਖੇ ਮੱਥਾ ਟੇਕਿਆ
06:36 AM Dec 30, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 29 ਦਸੰਬਰ
ਪੰਜਾਬ ਸਰਕਾਰ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅੱਜ ਬੂਟਾ ਮੰਡੀ, ਜਲੰਧਰ ਸਥਿਤ 108 ਸਵਾਮੀ ਲਾਲ ਜੀ ਮਹਾਰਾਜ ਦੇ ਡੇਰੇ ਬੰਦਗੀ ਦੁਆਰ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਹਿੰਦਰ ਭਗਤ ਨੇ ਮੱਥਾ ਟੇਕਿਆ ਅਤੇ 108 ਸਵਾਮੀ ਲਾਲ ਜੀ ਮਹਾਰਾਜ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ, ਉਥੇ ਹੀ ਮਹਾਰਾਜ ਜੀ ਨੇ ਮਹਿੰਦਰ ਭਗਤ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਮਨੁੱਖਾ ਜਨਮ ਪ੍ਰਭੂ ਨੂੰ ਮਿਲਣ ਜਾਂ ਵੇਖਣ ਲਈ ਹੈ ਅਤੇ ਚੰਗੇ ਕਰਮ ਕਰਨੇ ਚਾਹੀਦੇ ਹਨ।
Advertisement
Advertisement
Advertisement