For the best experience, open
https://m.punjabitribuneonline.com
on your mobile browser.
Advertisement

ਮਿੱਟੀ ਦੀਆਂ ਢਿੱਗਾਂ ਹੇਠ ਦੱਬਣ ਕਾਰਨ ਦੋ ਔਰਤਾਂ ਦੀ ਮੌਤ

09:14 AM Apr 06, 2024 IST
ਮਿੱਟੀ ਦੀਆਂ ਢਿੱਗਾਂ ਹੇਠ ਦੱਬਣ ਕਾਰਨ ਦੋ ਔਰਤਾਂ ਦੀ ਮੌਤ
ਜ਼ਖ਼ਮੀ ਔਰਤ ਨੂੰ ਹਸਪਤਾਲ ਭਰਤੀ ਕਰਵਾਉਂਦੇ ਹੋਏ ਪਿੰਡ ਵਾਸੀ।
Advertisement

ਦਵਿੰਦਰ ਸਿੰਘ
ਯਮੁਨਾਨਗਰ, 5 ਅਪਰੈਲ
ਬਲਾਕ ਸਢੌਰਾ ਦੇ ਪਿੰਡ ਰਤੌਲੀ ਵਿੱਚ ਮਿੱਟੀ ਦੀਆਂ ਢਿੱਗਾਂ ਹੇਠ ਅੱਠ ਜਣੇ ਦੱਬੇ ਗਏ, ਜਿਨ੍ਹਾਂ ’ਚੋਂ ਦੋ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਇਸੇ ਪਿੰਡ ਦੀ ਸਤਾਰਾ (52) ਅਤੇ ਨਸਰੀਨ (28) ਵਜੋਂ ਹੋਈ ਹੈ, ਜਦੋਂਕਿ ਪਰਵੇਜ਼ (14), ਅਫਸਾਨਾ (35), ਮੰਜ਼ੂਰ ਹਸਨ (32), ਮੰਜ਼ੂਰ ਹਸਨ ਦੀ ਪਤਨੀ ਸਲਮਾ (29), ਉਨ੍ਹਾਂ ਦੀ ਛੇ ਸਾਲਾ ਬੇਟੀ ਮੁਸਕਾਨ ਅਤੇ ਮੰਜ਼ੂਰ ਹਸਨ ਦੀ ਭੈਣ ਸੂਫੀ (17) ਜ਼ਖਮੀ ਹੋ ਗਏ। ਜ਼ਖਮੀਆਂ ’ਚ ਨਸਰੀਨ ਦਾ ਪੁੱਤਰ ਪਰਵੇਜ਼ ਸਭ ਤੋਂ ਗੰਭੀਰ ਹੈ, ਜਿਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਦੋਂਕਿ ਬਾਕੀ ਸਾਰੇ ਟਰੌਮਾ ਸੈਂਟਰ ਵਿੱਚ ਜ਼ੇਰੇ ਇਲਾਜ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਢੌਰਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਰਅਸਲ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਤੇ ਪਿੰਡ ਰਤੌਲੀ ਵਿੱਚ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਦੇ ਘਰ ਮਿੱਟੀ ਦੇ ਬਣੇ ਹੋਏ ਹਨ, ਜਿਨ੍ਹਾਂ ਨੂੰ ਲਿੱਪਣ ਲਈ ਇਹ ਲੋਕ ਪਿੰਡ ਦੇ ਨੇੜੇ ਬਣੇ ਸ਼ੈੱਡ ਤੋਂ ਮਿੱਟੀ ਲੈਣ ਲਈ ਗਏ ਸੀ। ਜਦੋਂ ਸਾਰੇ ਇਕੱਠੇ ਹੋ ਕੇ ਮਿੱਟੀ ਪੁੱਟ ਰਹੇ ਸਨ ਤਾਂ ਅਚਾਨਕ ਉਨ੍ਹਾਂ ’ਤੇ ਮਿੱਟੀ ਦਾ ਵੱਡਾ ਢੇਰ ਡਿੱਗ ਪਿਆ। ਢੇਰ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਘਰਾਂ ’ਚ ਰਹਿੰਦੇ ਅਤੇ ਖੇਤਾਂ ’ਚ ਕੰਮ ਕਰਦੇ ਕਿਸਾਨ ਤੁਰੰਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮਿਲ ਕੇ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਢੌਰਾ ਪੀਐੱਚਸੀ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਹਿਲਾ ਸਤਾਰਾ ਅਤੇ ਨਸਰੀਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਹੋਰ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×