For the best experience, open
https://m.punjabitribuneonline.com
on your mobile browser.
Advertisement

ਘਰ ਅੱਗੋਂ ਦੋ ਵਾਹਨ ਚੋਰੀ

07:32 AM Dec 04, 2023 IST
ਘਰ ਅੱਗੋਂ ਦੋ ਵਾਹਨ ਚੋਰੀ
Advertisement

ਲੁਧਿਆਣਾ: ਲੁਧਿਆਣਾ ਵਿੱਚ ਬੋਲੈਰੋ ਟਰੱਕ ਸਮੇਤ ਦੋ ਵਾਹਨ ਚੋਰੀ ਹੋ ਗਏ ਹਨ। ਥਾਣਾ ਪੀਏਯੂ ਦੇ ਇਲਾਕੇ ਬਸੰਤ ਵਿਹਾਰ ਵਿੱਚ ਇੱਕ ਘਰ ਦੇ ਬਾਹਰੋਂ ਮਹਿੰਦਰਾ ਬੋਲੈਰੋ ਚੋਰੀ ਹੋ ਗਈ। ਇਸ ਸਬੰਧੀ ਬਸੰਤ ਵਿਹਾਰ ਪ੍ਰਤਾਪ ਸਿੰਘ ਵਾਲਾ ਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣਾ ਮਹਿੰਦਰਾ ਬੋਲੈਰੋ ਮੈਕਸੀ ਟਰੱਕ ਘਰ ਦੀ ਗਲੀ ਵਿੱਚ ਖੜ੍ਹਾ ਕੀਤਾ ਸੀ, ਜੋ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਨਿਊ ਲਾਜਪਤ ਨਗਰ ਤੋਂ ਇੱਕ ਸਕੂਟਰੀ ਚੋਰੀ ਹੋ ਗਈ। ਇਸ ਸਬੰਧੀ ਰਾਜੇਸ਼ ਕੁਮਾਰ ਗੋਇਲ ਵਾਸੀ ਨਿਊ ਲਾਜਪਤ ਨਗਰ ਨੇ ਦੱਸਿਆ ਕਿ ਉਸਨੇ ਆਪਣੀ ਸਕੂਟਰੀ ਸਜ਼ੂਕੀ ਬਰਗਮੈਨ ਲਾਕ ਕਰਕੇ ਵਿਹੜੇ ਵਿੱਚ ਖੜ੍ਹੀ ਕੀਤੀ ਸੀ। ਕੋਈ ਅਣਪਛਾਤਾ ਸਕੂਟਰੀ ਸਮੇਤ ਇੱਕ ਗੈਸ ਸਿਲੰਡਰ ਚੋਰੀ ਕਰਕੇ ਲੈ ਗਿਆ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×