ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੱਕ ਕਿੱਲੋ ਅਫੀਮ ਸਣੇ ਦੋ ਤਸਕਰ ਕਾਬੂ

07:50 AM Jun 24, 2024 IST

ਹਤਿੰਦਰ ਮਹਿਤਾ
ਜਲੰਧਰ, 23 ਜੂਨ
ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਨੇ ਇੱਕ ਕਿੱਲੋ ਅਫੀਮ ਸਮੇਤ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤੀ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਪਤਾਰਾ ਦੇ ਇਲਾਕੇ ਵਿੱਚ ਅਫੀਮ ਸਪਲਾਈ ਕਰਨ ਆਏ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਜਲੰਧਰ ਦਿਹਾਤੀ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਪਤਾਰਾ ਦੇ ਆਸ-ਪਾਸ ਦੇ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਹੋਣੀ ਹੈ ਜਿਸ ’ਤੇ ਐੱਸਆਈ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਤਿਆਰ ਕਰਕ ਥਾਣਾ ਪਤਾਰਾ ਦੇ ਇਲਾਕੇ ਵਿੱਚ ਭੇਜੀ ਗਈ। ਇਸ ਦੌਰਾਨ ਚੈਕਿੰਗ ਕਰਦੀ ਹੋਈ ਪੁਲੀਸ ਪਾਰਟੀ ਅੱਡਾ ਪੂਰਨਪੁਰ ਪੁੱਜੀ ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਪੁਲੀਸ ਅਨੁਸਾਰ ਪੁੱਛ-ਪੜਤਾਲ ਕਰਨ ’ਤੇ ਦੋਵੇਂ ਨੌਜਵਾਨਾਂ ਨੇ ਆਪਣਾ ਨਾਮ ਸ਼ਾਹਿਦ ਅਲੀ ਅਤੇ ਸਮੀਰ ਅਹਿਮਦ ਵਾਸੀ ਉੱਤਰ ਪ੍ਰਦੇਸ਼ ਦੱਸਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਟੀਮ ਨੇ ਦੋਵੋਂ ਨੌਜਵਾਨਾਂ ਦੀ ਪਿੱਠ ਪਿੱਛੇ ਪਾਏ ਬੈਗਾਂ ਦੀ ਤਲਾਸ਼ੀ ਲਈ ਉਨ੍ਹਾਂ ਵਿੱਚੋਂ ਕੱਪੜਿਆਂ ਦੇ ਹੇਠ ਮੌਮੀ ਲਿਫਾਫਿਆਂ ’ਚੋਂ 500-500 ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫਤਾਰ ਵਿਅਕਤੀਆਂ ਨੇ ਦੌਰਾਨੇ ਪੁੁੁੱਛ-ਗਿੱਛ ਦੱਸਿਆ ਕਿ ਇਹ ਅਫੀਮ ਰੇਲ ਗੱਡੀ ਰਾਹੀਂ ਲੈ ਕੇ ਆਉਂਦੇ ਹਨ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement

Advertisement