For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਉਸਾਰੀ: ਜਲੰਧਰ ਨਿਗਮ ਵੱਲੋਂ ਗੁਲਮੋਹਰ ਕਲੋਨੀ ਵਿੱਚ 4 ਦੁਕਾਨਾਂ ਸੀਲ

08:54 AM Sep 28, 2024 IST
ਨਾਜਾਇਜ਼ ਉਸਾਰੀ  ਜਲੰਧਰ ਨਿਗਮ ਵੱਲੋਂ ਗੁਲਮੋਹਰ ਕਲੋਨੀ ਵਿੱਚ 4 ਦੁਕਾਨਾਂ ਸੀਲ
Advertisement

ਹਤਿੰਦਰ ਮਹਿਤਾ
ਜਲੰਧਰ, 27 ਸਤੰਬਰ
ਇਥੋਂ ਦੀ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਟੀਮ ਨੇ ਬੀਤੀ ਦੇਰ ਰਾਤ ਸ਼ਹਿਰ ਦੀ ਗੁਲਮੋਹਰ ਕਲੋਨੀ ਵਿੱਚ ਨਾਜਾਇਜ਼ ਤੌਰ ’ਤੇ ਬਣੀਆਂ ਚਾਰ ਦੁਕਾਨਾਂ ਸੀਲ ਕਰ ਦਿੱਤੀਆਂ। ਇਹ ਕਾਰਵਾਈ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਵੱਲੋਂ ਦਿੱਤੇ ਹੁਕਮਾਂ ’ਤੇ ਕੀਤੀ ਗਈ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਉਕਤ ਇਮਾਰਤ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਫਿਰ ਵੀ ਇਮਾਰਤ ਦੀ ਉਸਾਰੀ ਜਾਰੀ ਰਹੀ। ਇਸ ਤੋਂ ਬਾਅਦ ਵੀਰਵਾਰ ਦੇਰ ਰਾਤ ਬਿਲਡਿੰਗ ਵਿਭਾਗ ਦੇ ਏਟੀਪੀ ਸੁਖਦੇਵ ਦੀ ਟੀਮ ਨੇ ਇਹ ਕਾਰਵਾਈ ਕੀਤੀ। ਇਮਾਰਤ ਨੂੰ ਸੀਲ ਕਰਨ ਲਈ ਦੇਰ ਰਾਤ ਪੁੱਜੇ ਨਗਰ ਨਿਗਮ ਜਲੰਧਰ ਦੀ ਬਿਲਡਿੰਗ ਸ਼ਾਖਾ ਦੇ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦੱਸਿਆ ਕਿ ਸੀਲ ਕੀਤੀਆਂ ਚਾਰ ਦੁਕਾਨਾਂ ਨਾਜਾਇਜ਼ ਤੌਰ ’ਤੇ ਬਣੀਆਂ ਹੋਈਆਂ ਹਨ। ਉਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਜਾਰੀ ਕੀਤੇ ਗਏ ਪਰ ਫਿਰ ਵੀ ਉਸਾਰੀ ਹੁੰਦੀ ਰਹੀ। ਏਟੀਸੀ ਸੁਖਦੇਵ ਨੇ ਦੱਸਿਆ ਕਿ ਬਿਲਡਿੰਗ ਮਾਲਕ ਕੋਲ ਕਿਸੇ ਕਿਸਮ ਦੀ ਐਨਓਸੀ ਨਹੀਂ ਸੀ ਜਿਸ ਨਾਲ ਉਹ ਉਕਤ ਇਮਾਰਤ ਦੀ ਉਸਾਰੀ ਕਰ ਸਕੇ।

Advertisement

Advertisement
Advertisement
Author Image

sukhwinder singh

View all posts

Advertisement