ਲਾਲੜੂ ਇਲਾਕੇ ਦੇ ਦੋ ਖਿਡਾਰੀਆਂ ਨੇ ਜਿੱਤੇ ਤਗ਼ਮੇ
07:24 AM Sep 05, 2024 IST
ਲਾਲੜੂ: ਖੇਡਾਂ ਵਤਨ ਪੰਜਾਬ ਦੀਆਂ ਵਿੱਚ ਲਾਲੜੂ ਇਲਾਕ਼ੇ ਦੇ ਦੋ ਖਿਡਾਰੀਆਂ ਨੇ ਸੋਨ ਤਗ਼ਮੇ ਜਿੱਤੇ ਹਨ। ਜਾਣਕਾਰੀ ਮੁਤਾਬਕ ਅਮਰਜੀਤ ਸਿੰਘ (31) ਵਾਸੀ ਲਾਲੜੂ ਮੰਡੀ ਨੇ 10 ਹਜ਼ਾਰ ਮੀਟਰ ਦੌੜ ਵਿੱਚ 31 ਤੋਂ 40 ਸਾਲ ਵਰਗ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਇਲਾਵਾ ਅਮਰੀਕ ਸਿੰਘ ਨੇ 51 ਤੋਂ 60 ਸਾਲ ਉਮਰ ਵਰਗ ਵਿੱਚ 100 ਮੀਟਰ ਦੀ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ ਹੈ। -ਪੱਤਰ ਪ੍ਰੇਰਕ
Advertisement
Advertisement