For the best experience, open
https://m.punjabitribuneonline.com
on your mobile browser.
Advertisement

Punjab News - Bal Puraskar: ਰੂਪਨਗਰ ਦੀ ਸਾਨਵੀ ਸੂਦ ਨੂੰ ਮਿਲਿਆ ਕੌਮੀ ਬਾਲ ਪੁਰਸਕਾਰ

04:25 PM Dec 26, 2024 IST
punjab news   bal puraskar  ਰੂਪਨਗਰ ਦੀ ਸਾਨਵੀ ਸੂਦ ਨੂੰ ਮਿਲਿਆ ਕੌਮੀ ਬਾਲ ਪੁਰਸਕਾਰ
ਰੂਪਨਗਰ ਦੀ 10 ਸਾਲਾ ਪਰਬਤਾਰੋਹੀ ਸਾਨਵੀ ਸੂਦ ਵੀਰਵਾਰ ਨੂੰ ਨਵੀਂ ਦਿੱਲੀ ’ਚ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਕੌਮੀ ਬਾਲ ਪੁਰਸਕਾਰ ਪ੍ਰਾਪਤ ਕਰਨ ਸਮੇਂ। -ਫੋਟੋ: ਏਐਨਆਈ
Advertisement

ਜਗਮੋਹਨ ਸਿੰਘ
ਰੂਪਨਗਰ, 26 ਦਸੰਬਰ
Punjab News - Bal Puraskar:  ਰੂਪਨਗਰ ਦੀ 10 ਸਾਲਾ ਪਰਬਤਾਰੋਹੀ ਸਾਨਵੀ ਸੂਦ ਵੀ ਵੀਰਵਾਰ ਨੂੰ ਨਵੀਂ ਦਿੱਲੀ ’ਚ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਕੌਮੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ 17 ਬੱਚਿਆਂ ਵਿਚ ਸ਼ਾਮਲ ਸੀ। ਸਾਨਵੀ ਸੂਦ ਨੂੰ ਵੀਰ ਬਾਲ ਦਿਵਸ ਮੌਕੇ ਇਹ ਪੁਰਸਕਾਰ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਰਾਹੀਂ ਦਿੱਤਾ ਗਿਆ।

Advertisement

ਸਾਨਵੀ ਸੂਦ ਦੇ ਪਿਤਾ ਦੀਪਕ ਸੂਦ ਨੇ ਦੱਸਿਆ ਕਿ ਪੂਰੇ ਭਾਰਤ ਦੇ 17 ਬੱਚਿਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਬਦਲੇ ਇਹ ਪੁਰਸਕਾਰ ਦਿੱਤਾ ਗਿਆ ਅਤੇ ਪੂਰੇ ਪੰਜਾਬ ਤੋਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਾਨਵੀ ਇਕਲੌਤੀ ਬੱਚੀ ਹੈ। ਉਨ੍ਹਾਂ ਦੱਸਿਆ ਕਿ ਸਾਨਵੀ 8 ਸਾਲ ਦੀ ਉਮਰ ਵਿੱਚ ਕੌਮਾਂਤਰੀ ਪੱਧਰ ਦੀਆਂ ਕਈ ਉੱਚੀਆਂ ਚੋਟੀਆਂ ਨੂੰ ਸਰ ਕਰਨ ਤੋਂ ਬਾਅਦ ਚਰਚਾ ਵਿੱਚ ਆਈ ਸੀ।

Advertisement

ਇਹ ਵੀ ਪੜ੍ਹੋ:

Bal Puraskar: ਰਾਸ਼ਟਰਪਤੀ ਮੁਰਮੂ ਵੱਲੋਂ 17 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ

ਸਾਨਵੀ  ਉਹ ਹੁਣ ਤੱਕ ਮਾਊਂਟ ਐਵਰੈਸਟ ਪਰਬਤ ਬੇਸ ਕੈਂਪ ਤੋਂ ਇਲਾਵਾ ਅਫਰੀਕਾ, ਰੂਸ, ਆਸਟਰੇਲੀਆ ਅਤੇ ਇਰਾਨ ਦੇ ਕਈ ਪਰਬਤਾਂ ਨੂੰ ਸਰ ਕਰ ਚੁੱਕੀ ਹੈ। ਰੂਪਨਗਰ ਦੀ ਸਾਨਵੀ ਸੂਦ ਇਸ ਸਮੇਂ ਯਾਦਵਿੰਦਰਾ ਪਬਿਲਕ ਸਕੂਲ ਮੁਹਾਲੀ ਤੋਂ ਸਿੱਖਿਆ ਪ੍ਰਾਪਤ ਕਰ ਰਹੀ ਹੈ।

Advertisement
Author Image

Balwinder Singh Sipray

View all posts

Advertisement