For the best experience, open
https://m.punjabitribuneonline.com
on your mobile browser.
Advertisement

ਬਾਲ ਸੁਧਾਰ ਘਰ ’ਚ ਨਜ਼ਰਬੰਦ ਦੋ ਪਾਕਿਸਤਾਨੀ ਬੱਚੇ ਰਿਹਾਅ

08:22 AM Mar 29, 2024 IST
ਬਾਲ ਸੁਧਾਰ ਘਰ ’ਚ ਨਜ਼ਰਬੰਦ ਦੋ ਪਾਕਿਸਤਾਨੀ ਬੱਚੇ ਰਿਹਾਅ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਜਸਵੰਤ ਜੱਸ
ਫਰੀਦਕੋਟ, 28 ਮਾਰਚ
ਇੱਥੋਂ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਦੋ ਨਾਬਾਲਗ ਪਾਕਿਸਤਾਨੀ ਬੱਚਿਆਂ ਨੂੰ ਅੱਜ ਉਨ੍ਹਾਂ ਦੇ ਵਤਨ ਵਾਪਸ ਭੇਜ ਦਿੱਤਾ ਗਿਆ। ਲਾਹੌਰ ਵਾਸੀ ਦੋਵਾਂ ਨਾਬਾਲਗਾਂ ਨੂੰ ਤਰਨ ਤਾਰਨ ਪੁਲੀਸ ਨੇ ਪਹਿਲੀ ਸਤੰਬਰ 2022 ਨੁੰ ਭਾਰਤ-ਪਾਕਿ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ। ਜੁਵੇਨਾਈਲ ਜਸਟਿਸ ਬੋਰਡ ਤਰਨ ਤਾਰਨ ਨੇ 18 ਅਪਰੈਲ 2023 ਨੂੰ ਦੋਵਾਂ ਬੱਚਿਆਂ ਨੂੰ ਬਰੀ ਕਰਦਿਆਂ ਕਿਹਾ ਸੀ ਕਿ ਬੱਚਿਆਂ ਨੇ ਜਾਣਬੁੱਝ ਕੇ ਸਰਹੱਦ ਪਾਰ ਨਹੀਂ ਕੀਤੀ ਬਲਕਿ ਜਿੱਥੋਂ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉੱਥੇ ਕੰਡਿਆਲੀ ਤਾਰ ਨਹੀਂ ਸੀ ਅਤੇ ਛੋਟੀ ਉਮਰ ਦੇ ਬੱਚਿਆਂ ਨੂੰ ਸਰਹੱਦਾਂ ਦਾ ਗਿਆਨ ਨਹੀਂ ਹੁੰਦਾ। ਫਰੀਦਕੋਟ ਦੀ ਸੈਸ਼ਨ ਜੱਜ ਨਵਜੋਤ ਕੌਰ ਅਤੇ ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੋਨਿਕਾ ਲਾਂਬਾ ਨੇ ਦੱਸਿਆ ਕਿ 11 ਜਨਵਰੀ 2024 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐੱਨਐੱਸ ਸ਼ੇਖਾਵਤ ਫਰੀਦਕੋਟ ਵਿੱਚ ਨਿਰੀਖਣ ਲਈ ਆਏ ਸਨ। ਇਸ ਦੌਰਾਨ ਉਹ ਬਾਲ ਜੇਲ੍ਹ ਵਿੱਚ ਵੀ ਗਏ ਜਿੱਥੇ ਉਨ੍ਹਾਂ ਨੂੰ ਇਹ ਬੱਚੇ ਮਿਲੇ। ਜਸਟਿਸ ਸ਼ੇਖਾਵਤ ਨੇ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਧਿਆਨ ਵਿੱਚ ਲਿਆਂਦਾ ਸੀ ਜਿਸ ’ਤੇ ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਇਸ ਬਾਰੇ ਜਵਾਬਤਲਬੀ ਕੀਤੀ ਸੀ। ਇਸ ਦੇ ਜਵਾਬ ਵਿੱਚ ਹਾਈ ਕੋਰਟ ਨੂੰ ਸਰਕਾਰ ਨੇ ਸੂਚਿਤ ਕੀਤਾ ਸੀ ਕਿ ਫਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੀ ਪਛਾਣ ਹੋ ਚੁੱਕੀ ਹੈ। ਇਸੇ ਦੇ ਚੱਲਦਿਆਂ ਅੱਜ ਸਵੇਰੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਜੀਤਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਦੋਹਾਂ ਬੱਚਿਆਂ ਨੂੰ ਭਾਰਤ ਪਾਕਿਸਤਾਨ ਦੇ ਵਾਹਗਾ ਬਾਰਡਰ ’ਤੇ ਲੈ ਕੇ ਗਈ ਜਿੱਥੇ ਦੋਵੇਂ ਬੱਚੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪ ਦਿੱਤੇ ਗਏ। ਸੈਸ਼ਨ ਜੱਜ ਨਵਜੋਤ ਕੌਰ ਨੇ ਕਿਹਾ ਕਿ ਕੁਝ ਕਾਨੂੰਨੀ ਉਲਝਣਾਂ ਕਾਰਨ ਰਿਹਾਈ ਵਿੱਚ ਕਰੀਬ ਇੱਕ ਸਾਲ ਦੀ ਦੇਰੀ ਹੋਈ। ਉਨ੍ਹਾਂ ਕਿਹਾ ਕਿ ਅੱਜ ਇਹ ਦੋਵੇਂ ਬੱਚੇ ਆਪਣੇ ਮਾਪਿਆਂ ਕੋਲ ਪੁੱਜ ਜਾਣਗੇ।

Advertisement

ਪਾਕਿਸਤਾਨ ਸਰਕਾਰ ਵੱਲੋਂ ਬੱਚੇ ਲੈਣ ਤੋਂ ਇਨਕਾਰ

ਭਾਰਤ ਸਰਕਾਰ ਵੱਲੋਂ ਰਿਹਾਅ ਕੀਤੇ ਦੋਵਾਂ ਬੱਚਿਆਂ ਨੂੰ ਵਾਹਗਾ ਬਾਰਡਰ ਤੇ ਪਾਕਿਸਤਾਨੀ ਅਧਿਕਾਰੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਬਾਲ ਸੁਧਾਰ ਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਹਾਈ ਕਮਿਸ਼ਨ ਨੇ ਦੋਵਾਂ ਬੱਚਿਆਂ ਦੀ ਰਿਹਾਈ ਦੇ ਦਸਤਾਵੇਜ਼ ਅਜੇ ਤੱਕ ਵਾਹਗਾ ਬਾਰਡਰ ’ਤੇ ਨਹੀਂ ਭੇਜੇ ਜਿਸ ਕਰਕੇ ਬੱਚਿਆਂ ਨੂੰ ਵਾਪਸ ਫਰੀਦਕੋਟ ਲਿਆਂਦਾ ਗਿਆ। ਸੂਚਨਾ ਅਨੁਸਾਰ ਪਾਕਿਸਤਾਨੀ ਹਾਈ ਕਮਿਸ਼ਨ ਅਗਲੇ ਤਿੰਨ ਚਾਰ ਦਿਨਾਂ ਵਿੱਚ ਬੱਚਿਆਂ ਦੀ ਹਵਾਲਗੀ ਸਵੀਕਾਰ ਕਰ ਸਕਦਾ ਹੈ।

Advertisement
Author Image

sukhwinder singh

View all posts

Advertisement
Advertisement
×