ਗੁਰਮੀਤ ਰਾਮ ਹੱਤਿਆ ਮਾਮਲੇ ’ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ
07:56 AM Jun 14, 2024 IST
Advertisement
ਪੱਤਰ ਪ੍ਰੇਰਕ
ਲੰਬੀ, 13 ਜੂਨ
ਕੱਖਾਂਵਾਲੀ ’ਚ ਪੋਲਿੰਗ ਬੂਥ ਵਿਵਾਦ ’ਚ ਗੁਰਮੀਤ ਰਾਮ ਦੀ ਹੱਤਿਆ ਦੇ ਮਾਮਲੇ ਵਿੱਚ ਕਿੱਲਿਆਂਵਾਲੀ ਪੁਲੀਸ ਨੇ ਅੱਜ ਦੋ ਹੋਰ ਮੁਲਜ਼ਮਾਂ ਸੰਦੀਪ ਰਾਮ ਤੇ ਬੂਟਾ ਰਾਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਪੰਜਾਵਾ ਪਿੰਡ ਦੇ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ। ਹੱਤਿਆ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਗਿਣਤੀ ਪੰਜ ਹੋ ਗਈ ਹੈ। ਮ੍ਰਿਤਕ ਗੁਰਮੀਤ ਰਾਮ ਦੇ ਲੜਕੇ ਦੇ ਬਿਆਨਾਂ ’ਤੇ ‘ਆਪ’ ਆਗੂ ਦੀਪਾ ਰਾਮ ਸਰਪੰਚ ਸਣੇ 14 ਜਣੇ ਨਾਮਜ਼ਦ ਕੀਤੇ ਗਏ ਸਨ। ਹੱਤਿਆ ਮਾਮਲੇ ਦੇ ਮੁੱਖ ਮੁਲਜ਼ਮ ‘ਆਪ’ ਆਗੂ ਦੀਪਾ ਰਾਮ ਸਰਪੰਚ ਦੇ ਇਲਾਵਾ ਬੂਟਾ ਰਾਮ ਤੇ ਜਸਵੀਰ ਸਿੰਘ ਉਰਫ਼ ਟੀਨਾ ਵਾਸੀ ਪੰਜਾਵਾ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਦਲੀਪ ਰਾਮ ਸਣੇ ਤਿੰਨੋਂ ਮੁਲਜ਼ਮ 9 ਦਿਨਾਂ ਪੁਲੀਸ ਰਿਮਾਂਡ ’ਤੇ ਹਨ। ਥਾਣਾ ਕਿੱਲਿਆਂਵਾਲੀ ਦੇ ਮੁਖੀ ਬਲਰਾਜ ਸਿੰਘ ਨੇ ਦੱਸਿਆ ਕਿ ਪੁਲੀਸ ਰਿਮਾਂਡ ਤਹਿਤ ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ।
Advertisement
Advertisement