ਦੋ ਨਾਬਾਲਗ ਲੜਕੀਆਂ ਲਾਪਤਾ; ਕੇਸ ਦਰਜ
05:41 AM Nov 26, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 25 ਨਵੰਬਰ
ਪੱਟੀ ਸ਼ਹਿਰ ਤੋਂ ਚਾਰ ਦਿਨ ਪਹਿਲਾਂ ਦੋ ਨਾਬਾਲਗ ਲੜਕੀਆਂ ਭੇਤ-ਭਰੇ ਹਾਲਾਤ ਵਿੱਚ ਗੁੰਮ ਹੋਣ ਸਬੰਧੀ ਪੱਟੀ ਸਿਟੀ ਦੀ ਪੁਲੀਸ ਨੇ ਬੀਤੇ ਕੱਲ੍ਹ ਕੇਸ ਦਰਜ ਕੀਤਾ ਹੈ। ਲੜਕੀਆਂ ਦੀ ਮਾਂ ਕਰੀਬ ਨੌਂ ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਹੋਣ ’ਤੇ ਆਪਣੇ ਪਹਿਲੇ ਵਿਆਹ ਤੋਂ ਹੋਈਆਂ ਇਨ੍ਹਾਂ ਦੋ ਲੜਕੀਆਂ ਅਤੇ ਤਿੰਨ ਲੜਕਿਆਂ ਨਾਲ ਪੱਟੀ ਦੇ ਮੁੱਖਾ ਸਿੰਘ ਨਾਲ ਵਿਆਹ ਕਰਵਾ ਕੇ ਪੱਟੀ ਵਿੱਚ ਰਹਿ ਰਹੀ ਸੀ| ਉਸ ਵੀ ਵੱਡੀ ਲੜਕੀ ਨੂੰ ਕੁਝ ਚਿਰ ਪਹਿਲਾਂ ਕੋਈ ਅਗਵਾ ਕਰ ਕੇ ਲੈ ਗਿਆ ਸੀ| ਲੜਕੀ ਦੀ ਭਾਲ ਕਰ ਕੇ ਉਸ ਨੇ ਆਪਣੀਆਂ ਦੋਹਾਂ ਨਾਬਾਲਗ ਲੜਕੀਆਂ ਨੂੰ ਵਨੀਤਾ ਗਾਂਧੀ ਅਸ਼ਰਾਮ ਜਲੰਧਰ ਭੇਜ ਦਿੱਤਾ ਸੀ| ਉਹ ਲੜਕੀਆਂ ਨੂੰ ਦੋ ਮਹੀਨੇ ਪਹਿਲਾਂ ਆਪਣੇ ਕੋਲ ਲੈ ਆਈ ਸੀ| ਲੜਕੀਆਂ 22 ਨਵੰਬਰ ਨੂੰ ਸ਼ਾਮ ਵੇਲੇ ਘਰੋਂ ਬਾਜ਼ਾਰ ਗਈਆਂ ਪਰ ਅੱਜ ਤੱਕ ਵਾਪਸ ਨਹੀਂ ਆਈਆਂ| ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 137 (2) ਤੇ 87 ਅਧੀਨ ਕੇਸ ਦਰਜ ਕੀਤਾ ਗਿਆ ਹੈ|
Advertisement
Advertisement