For the best experience, open
https://m.punjabitribuneonline.com
on your mobile browser.
Advertisement

ਘਰ ਵਿੱਚੋਂ ਦੋ ਕਿਲੋ ਹੈਰੋਇਨ ਬਰਾਮਦ

06:45 AM May 03, 2024 IST
ਘਰ ਵਿੱਚੋਂ ਦੋ ਕਿਲੋ ਹੈਰੋਇਨ ਬਰਾਮਦ
Advertisement

ਪੱਤਰ ਪ੍ਰੇਰਕ
ਪਾਤੜਾਂ, 2 ਮਈ
ਪੁਲੀਸ ਨੇ ਪਿੰਡ ਕਲਵਾਣੂੰ ਦੇ ਇੱਕ ਘਰ ਵਿੱਚੋਂ 2 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ 2 ਸਕੇ ਭਰਾਵਾਂ, ਉਨ੍ਹਾਂ ਦੀ ਮਾਂ ਸਣੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮੌਕੇ ਤੋਂ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇ ਜਾਰੀ ਹਨ।
ਥਾਣਾ ਘੱਗਾ ਦੇ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਨਸ਼ਾਂ ਤਕਸਰਾਂ ਨੂੰ ਕਾਬੂ ਕਰਨ ਲਈ ਸਬ ਇੰਸਪੈਕਟਰ ਪਰਸ਼ੋਤਮ ਰਾਮ ਮੁੱਖ ਅਫ਼ਸਰ ਸ਼ੁਤਰਾਣਾ ਸਮੇਤ ਸਬ ਡਿਵੀਜ਼ਨ ਪਾਤੜਾਂ ਦੀ ਪੁਲੀਸ ਫੋਰਸ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਸਰਚ ਅਭਿਆਨ ਪਿੰਡ ਕਾਲਵਾਣੂੰ ਵਿੱਚ ਜਾਰੀ ਸੀ। ਇਸੇ ਦੌਰਾਨ ਇੱਕ ਘਰ ਵਿੱਚ ਜਦੋਂ ਦਾਖਲ ਹੋਏ ਤਾਂ ਪੁਲੀਸ ਨੂੰ ਦੇਖ ਕੇ ਘਰ ਦੀਆਂ ਔਰਤਾਂ ਅਤੇ ਦੋ ਪੁਰਸ਼ ਫਰਾਰ ਹੋ ਗਏ। ਘਰ ਦੀ ਤਲਾਸ਼ੀ ਲਏ ਜਾਣ ’ਤੇ ਪੁੜੀਆਂ ਵਿੱਚ ਅਤੇ ਖੁੱਲ੍ਹਾ ਪਿਆ ਗੁਲਾਬੀ ਰੰਗ ਦਾ ਪਾਊਡਰ ਬਰਾਮਦ ਹੋਇਆ। ਪਰਿਵਾਰ ਦੇ ਮੈਂਬਰਾਂ ਵੱਲੋਂ ਇਸ ਨੂੰ ਵੇਚਣ ਵਾਸਤੇ ਪੁੜੀਆਂ ਬਣਾਈਆਂ ਜਾ ਰਹੀਆਂ ਹਨ।
ਮੌਕੇ ਤੋਂ ਪਾਊਡਰ, ਰੱਬੜਾਂ, ਕੰਪਿਊਟਰ ਕੁੰਡਾ, ਖ਼ਾਲੀ ਲਿਫਾਫੀਆਂ ਅਤੇ ਪੁੜੀਆਂ ਮਿਲੀਆਂ ਹਨ। ਜਾਂਚ ਕਰਵਾਏ ਜਾਣ ’ਤੇ ਮਿਸ਼ਰਨ ਹੈਰੋਇਨ ਪਾਇਆ ਗਿਆ ਹੈ ਜਿਸ ਦਾ ਵਜ਼ਨ 2 ਕਿਲੋ 210 ਗ੍ਰਾਮ ਹੋਇਆ ਹੈ। ਫਰਾਰ ਹੋਏ ਮਿੰਟੂ ਸਿੰਘ ਤੇ ਲਾਲੀ ਸਿੰਘ ਸਕੇ ਭਰਾ ਇਨ੍ਹਾਂ ਦੀ ਮਾਂ ਜਰਨੈਲ ਕੌਰ ਅਤੇ ਮਿੰਟੂ ਸਿੰਘ ਦੀ ਪਤਨੀ ਮੀਨੂ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਛੇਤੀ ਹੀ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×