For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਚਾਰ ਵਿਦਿਆਰਥੀ ਹਲਾਕ, ਦੋ ਜ਼ਖ਼ਮੀ

10:47 AM May 19, 2024 IST
ਸੜਕ ਹਾਦਸੇ ਵਿੱਚ ਚਾਰ ਵਿਦਿਆਰਥੀ ਹਲਾਕ  ਦੋ ਜ਼ਖ਼ਮੀ
ਭਾਦਸੋਂ ਸੜਕ ਹਾਦਸੇ ਵਿੱਚ ਨੁਕਸਾਨੀ ਗਈ ਕਾਰ। -ਫੋਟੋ: ਪੀਟੀਆਈ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 18 ਮਈ
ਇਥੇ ਭਾਦਸੋਂ ਰੋਡ ’ਤੇ ਲੰਘੀ ਅੱਧੀ ਰਾਤ ਤੋਂ ਬਾਅਦ ਵਾਪਰੇ ਹਾਦਸੇ ਵਿੱਚ ‘ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ’ ਦੀ ਵਿਦਿਆਰਥਣ ਸਮੇਤ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਜਣੇ ਹੋਰ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆਂ ਦੇ ਮਾਪਿਆਂ ਨੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਕਰਵਾਏ ਬਿਨਾਂ ਸਥਾਨਕ ਰਾਜਿੰਦਰਾ ਹਸਪਤਾਲ ਵਿੱਚੋਂ ਆਪੋ-ਆਪਣੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਹਾਸਲ ਕਰ ਲਈਆਂ ਹਨ।
ਜਾਣਕਾਰੀ ਅਨੁਸਾਰ ਇਸ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੇ ਪਟਿਆਲਾ ਸ਼ਹਿਰ ’ਚ ਪਾਰਟੀ ਕੀਤੀ ਸੀ। ਇਸ ਮਗਰੋਂ ਅੱਧੀ ਰਾਤ ਤੋਂ ਬਾਅਦ ਤਿੰਨ ਕਾਰਾਂ ਰਾਹੀਂ ਜਦੋਂ ਉਹ ਯੂਨੀਵਰਸਿਟੀ ਕੈਂਪਸ ’ਚ ਵਾਪਸ ਆ ਰਹੇ ਸਨ, ਤਾਂ ਯੂਨੀਵਰਸਿਟੀ ਦੇ ਨੇੜੇ ਹੀ ਇਨ੍ਹਾਂ ਦੀਆਂ ਦੋ ਕਾਰਾਂ ਦਰਮਿਆਨ ਹਾਦਸਾ ਵਾਪਰ ਗਿਆ। ਇਸ ਦੌਰਾਨ ਕਾਰ ਪਲਟ ਗਈ ਤੇ ਦੂਜੀ ਐਨਡੈਵਰ ਕਾਰ ਦਰੱਖਤ ’ਚ ਜਾ ਵੱਜੀ ਜਿਸ ’ਚ ਸਵਾਰ ਚਾਰੋਂ ਜਣਿਆਂ ਦੀ ਮੌਤ ਹੋ ਗਈ ਜਦਕਿ ਦੂਜੀ ਕਾਰ ਵਿੱਚ ਸਵਾਰ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਤਿੰਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇੱਕ ਗੰਭੀਰ ਜ਼ਖਮੀ ਦੀ ਵੀ ਮਗਰੋਂ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ’ਚ 24 ਸਾਲਾ ਇਸ਼ਾਨ ਸੂਦ ਪੁੱਤਰ ਸੰਜੀਵ ਸੂਦ ਸੈਕਟਰ 26 ਪੰਚਕੂਲਾ (ਹਰਿਆਣਾ), 22 ਸਾਲਾ ਰਿਬੂ ਸਹਿਗਲ ਪੁੱਤਰ ਬਿਕਰਮ ਸਿੰਘ ਵਾਸੀ ਫਰੀਦਾਬਾਦ (ਹਰਿਆਣਾ), ਕੁਸ਼ਾਗਰ ਯਾਦਵ ਪੁੱਤਰ ਮਹਿੰਦਰ ਯਾਦਵ ਮੋਹਲ ਕਲੋਨੀ ਗੁੜਗਾਓਂ (ਹਰਿਆਣਾ) ਅਤੇ 23 ਸਾਲਾ ਰੀਤ ਕੌਰ ਵਾਸੀ ਚੰਡੀਗੜ੍ਹ ਦੇ ਨਾਮ ਸ਼ਾਮਲ ਹਨ।

Advertisement

Advertisement
Author Image

sukhwinder singh

View all posts

Advertisement
Advertisement
×