ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਦਸੇ ਵਿੱਚ ਦੋ ਹਲਾਕ

08:03 AM Nov 10, 2024 IST

ਰਤਨ ਸਿੰਘ ਢਿੱਲੋਂ
ਅੰਬਾਲਾ, 9 ਨਵੰਬਰ
ਇੱਥੇ ਜੰਡਲੀ ਪੁਲ ਕੋਲ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਵਿੱਚੋਂ ਦੋ ਦੀ ਮੌਤ ਹੋ ਗਈ ਜਦੋਂਕਿ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਬਲਦੇਵ ਨਗਰ ਪੁਲੀਸ ਨੂੰ ਦਿੱਤੇ ਬਿਆਨ ਵਿਚ ਨੀਰਜ ਉਰਫ਼ ਧੀਰਜ (21) ਨੇ ਦੱਸਿਆ ਕਿ ਲੰਘੀ ਰਾਤ 2 ਵਜੇ ਦੇ ਕਰੀਬ ਉਹ ਅਤੇ ਉਸ ਦੇ ਦੋ ਦੋਸਤ ਰਾਜੂ ਅਤੇ ਰਿਸ਼ਭ ਮੋਟਰਸਾਈਕਲ ’ਤੇ ਅੰਬਾਲਾ ਕੈਂਟ ਬੱਸ ਸਟੈਂਡ ’ਤੇ ਗਏ ਸਨ। ਮੋਟਰਸਾਈਕਲ ਰਿਸ਼ਭ ਚਲਾ ਰਿਹਾ ਸੀ। ਵਾਪਸੀ ’ਤੇ ਜੀਟੀ ਰੋਡ ’ਤੇ ਜੰਡਲੀ ਪੁਲ ਦੇ ਸਾਹਮਣੇ ਟਰੱਕ ਚਾਲਕ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਕਾਰਨ ਨੀਰਜ ਇਕ ਪਾਸੇ ਡਿੱਗ ਪਿਆ ਜਦੋਂਕਿ ਰਿਸ਼ਭ ਤੇ ਰਾਜੂ ਦੋਵੇਂ ਸੜਕ ’ਤੇ ਡਿੱਗ ਗਏ। ਟਰੱਕ ਦਾ ਟਾਇਰ ਦੋਵਾਂ ਦੇ ਸਿਰਾਂ ਤੋਂ ਲੰਘ ਗਿਆ। ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement