For the best experience, open
https://m.punjabitribuneonline.com
on your mobile browser.
Advertisement

Earthquake in Haryana: ਹਰਿਆਣਾ ਦੇ ਰੋਹਤਕ ਵਿਚ ਭੂਚਾਲ ਦੇ ਝਟਕੇ

10:42 AM Nov 12, 2024 IST
earthquake in haryana  ਹਰਿਆਣਾ ਦੇ ਰੋਹਤਕ ਵਿਚ ਭੂਚਾਲ ਦੇ ਝਟਕੇ
Advertisement

Advertisement

ਟ੍ਰਿਬਿਊਨ ਨਿਉਜ਼ ਸਰਵਿਸ
ਚੰਡੀਗੜ੍ਹ, 12 ਨਵੰਬਰ
Earthquake in Haryana: ਰੋਹਤਕ ਦੇ ਝੱਜਰ ਵਿੱਚ ਸਵੇਰੇ 7:50 ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਵੀ ਰੋਹਤਕ ਰਿਹਾ ਅਤੇ ਭੂਚਾਲ ਦੀ ਤੀਬਰਤਾ 3 ਮਾਪੀ ਗਈ ਹੈ। ਹਾਲਾਂਕਿ ਇਸ ਭੂਚਾਲ ਦੌਰਾਨ ਕਿਸੇ ਵੀ ਜਾਨਮਾਲ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਸਵੇਰ ਸਮੇਂ ਆਏ ਭੂਚਾਲ ਕਾਰਨ ਲੋਕ ਸਹਿਮ ਗਏ ਅਤੇ ਆਪਣੇ ਘਰਾਂ ਵਿੱਚੋਂ ਬਾਹਰ ਆ ਗਏ। ਜ਼ਿਕਰਯੋਗ ਹੈ ਕਿ ਰੋਹਤਕ ਵਿਚ ਪਹਿਲਾਂ ਵੀ ਭੁਚਾਲ ਆ ਚੁੱਕੇ ਹਨ, ਸਾਲ 2023 ਵਿਚ ਇੱਥੇ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਬੀਤੇ ਵਰ੍ਹੇ 2 ਅਕਤੂਬਰ 2023 ਵਿਚ 2.6 ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣੋ ਬਚਾਅ ਰਿਹਾ।

Advertisement

Advertisement
Tags :
Author Image

Puneet Sharma

View all posts

Advertisement