ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਵੀਵ ਤੇ ਖਾਰਕੀਵ ਇਲਾਕਿਆਂ ਵਿਚ ਮਿਜ਼ਾਈਲ ਹਮਲਿਆਂ ’ਚ ਦੋ ਹਲਾਕ

07:53 AM Apr 01, 2024 IST
ਰੂਸੀ ਮਿਜ਼ਾਈਲ ਹਮਲੇ ’ਚ ਤਬਾਹ ਹੋਈ ਕੀਵ ਸਟੇਟ ਆਰਟਸ ਅਕੈਡਮੀ ਦੇ ਮਲਬੇ ਨੂੰ ਹਟਾਉਂਦੇ ਹੋਏ ਲੋਕ। -ਫੋਟੋ: ਪੀਟੀਆਈ

ਕੀਵ, 31 ਮਾਰਚ
ਰੂਸ ਵੱਲੋਂ ਯੂਕਰੇਨ ਦੇ ਲਵੀਵ ਤੇ ਖਰਕੀਵ ਖੇਤਰਾਂ ਵਿੱਚ ਕੀਤੇ ਹਮਲਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਯੂਕਰੇਨੀ ਅਧਿਕਾਰੀਆਂ ਨੇ ਦਿੱਤੀ ਹੈ। ਗਵਰਨਰ ਮੈਕਜ਼ਿਮ ਕੋਜ਼ਿਤਸਕਾਈ ਨੇ ਸੋਸ਼ਲ ਮੀਡੀਆ ਐਪ ‘ਟੈਲੀਗ੍ਰਾਮ’ ’ਤੇ ਲਿਖਿਆ ਕਿ ਲਵੀਵ ਵਿੱਚ ਹਮਲੇ ਕਾਰਨ ਇੱਕ ਇਮਾਰਤ ਤਬਾਹ ਹੋ ਗਈ ਅਤੇ ਇਸ ਵਿੱਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਰੂਸ ਦੇ ਪਿਛਲੇ ਦਿਨਾਂ ਤੋਂ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚਿਆਂ ’ਤੇ ਹਮਲੇ ਵਧੇ ਹਨ ਜਿਸ ਕਾਰਨ ਕਈ ਖੇਤਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਯੂਕਰੇਨੀ ਊਰਜਾ ਕੰਪਨੀ ‘ਸੈਂਟਰਨੇਰਗੋ’ ਨੇ ਦੱਸਿਆ ਕਿ ਰੂਸ ਵੱਲੋਂ ਪਿਛਲੇ ਹਫ਼ਤੇ ਦਾਗ਼ੇ ਗੋਲਿਆਂ ਕਾਰਨ ਉੱਤਰ-ਪੂਰਬੀ ਖਰਕੀਵ ਖੇਤਰ ਦਾ ਸਭ ਤੋਂ ਵੱਡਾ ਮਜ਼ੀਵ ਥਰਮਲ ਪਲਾਂਟ ਪੂਰੀ ਤਰ੍ਹਾਂ ਤਬਾਹ ਹੋ ਗਿਆ। ਗਵਰਨਰ ਓਲੇਹ ਸਿਨੀਹੂਬੋਵ ਨੇ ਕਿਹਾ ਕਿ ਖਰਕੀਵ ਖੇਤਰ ਵਿੱਚ ਅੱਜ ਇੱਕ ਗੈਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਗਵਰਨਰ ਓਲੇਹ ਕਿਪਰ ਨੇ ਕਿਹਾ ਕਿ ਰੂਸ ਵੱਲੋਂ ਦਾਗ਼ੇ ਡਰੋਨਾਂ ਕਾਰਨ ਬਿਜਲੀ ਘਰ ਨੂੰ ਅੱਗ ਲੱਗ ਗਈ ਜਿਸ ਕਾਰਨ ਯੂਕਰੇਨ ਦੇ ਓਡੇਸਾ ਖੇਤਰ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਯੂਕਰੇਨ ਦੇ ਸਭ ਤੋਂ ਵੱਡੇ ਨਿੱਜੀ ਬਿਜਲੀ ਅਪਰੇਟਰ ਡੀਟੈੱਕ ਨੇ ਕਿਹਾ ਕਿ ਹਮਲੇ ਕਾਰਨ ਲਗਪਗ 170,000 ਘਰਾਂ ਦੀ ਬਿਜਲੀ ਗੁੱਲ ਹੋਈ ਹੈ। ਯੂਕਰੇਨੀ ਹਵਾਈ ਫੌਜਾਂ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਵੱਲੋਂ ਬੀਤੀ ਰਾਤ ਦਾਗ਼ੇ 11 ਡਰੋਨਾਂ ਵਿੱਚ ਨੌਂ ਨੂੰ ਫੁੰਡ ਦਿੱਤਾ ਹੈ, ਜਦੋਂਕਿ 14 ਵਿੱਚੋਂ ਨੌਂ ਮਿਜ਼ਾਈਲਾਂ ਵੀ ਡੇਗੀਆਂ ਗਈਆਂ ਹਨ। -ਏਪੀ

Advertisement

Advertisement