ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਹਲਾਕ

11:34 AM Jul 08, 2024 IST

ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 7 ਜੁਲਾਈ
ਇੱਥੇ ਬੀਤੀ ਰਾਤ ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ ਮੁੱਖ ਮਾਰਗ ’ਤੇ ਸੀਐੱਮ ਆਟੋਜ ਦੇ ਨਜ਼ਦੀਕ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਥਾਣਾ ਸ੍ਰੀ ਆਨੰਦਪੁਰ ਸਾਹਿਬ ਦੇ ਐੱਸਐੱਚਓ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਇੱਕ ਸਾਢੇ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਰੇਖਾ ਦੇਵੀ ਪਤਨੀ ਗੁਰਪਾਲ ਸਿੰਘ ਪਿੰਡ ਨੀਲਾ, ਪੋਸਟ ਆਫਿਸ ਬਿਲਾਸਪੁਰ ਹਿਮਾਚਲ ਪ੍ਰਦੇਸ਼ ਦੇ ਬਿਆਨਾਂ ਦੇ ਆਧਾਰ ’ਤੇ ਇਸ ਹਾਦਸੇ ਲਈ ਕਥਿਤ ਦੋਸ਼ੀ ਕਾਰ ਨੰਬਰ ਐੱਚਪੀ 20 ਈ 8211 ਦੇ ਡਰਾਈਵਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਨੀਲਾ ਨਿਵਾਸੀ ਰੇਖਾ ਦੇਵੀ ਦੇ ਸਾਢੇ ਤਿੰਨ ਸਾਲਾਂ ਪੁੱਤਰ ਕਰਨਜੋਤ ਸਿਘ ਦੀ ਮੌਕੇ ’ਤੇ ਮੌਤ ਹੋ ਗਈ ਜਦ ਕੇ ਉਸਦੇ ਪਤੀ ਗੁਰਪਾਲ ਸਿੰਘ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਪ੍ਰੰਤੂ ਉੱਥੇ ਉਸ ਦੀ ਮੌਤ ਹੋ ਗਈ।

Advertisement

ਹਾਦਸੇ ਵਿੱਚ ਨਾਬਾਲਗ ਲੜਕੇ ਦੀ ਮੌਤ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੇ ਕਾਲਕਾ ਚੌਕ ਕੋਲ ਵਾਪਰੇ ਹਾਦਸੇ ਵਿੱਚ 17 ਸਾਲਾ ਸਾਈਕਲ ਸਵਾਰ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੰਭੀਰ ਪੁੱਤਰ ਭੀਮਕੇਸੀ ਨਿਵਾਸੀ ਬਲਦੇਵ ਨਗਰ ਦੇ ਤੌਰ ’ਤੇ ਹੋਈ ਹੈ। ਬਲਦੇਵ ਨਗਰ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ ਅਣਪਛਾਤੇ ਮਿਲਕ ਵੈਨ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 106 ਅਤੇ 281 ਤਹਿਤ ਕੇਸ ਦਰਜ ਕਰ ਲਿਆ ਹੈ। ਭੀਮਕੇਸੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਮੰਡੌਰ ਸਥਿਤ ਦਵਾਈਆਂ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਦਾ ਛੋਟਾ ਬੇਟਾ ਗੰਭੀਰ (17) ਆਪਣੇ ਦੋਸਤਾਂ ਰਾਹੁਲ ਅਤੇ ਸ਼ੁਭਮ ਨਾਲ ਸਾਈਕਲ ’ਤੇ ਸੈਰ ਕਰਨ ਨਿਕਲਿਆ ਸੀ। ਜਦੋਂ ਉਹ ਕਾਲਕਾ ਚੌਕ ਕੋਲ ਪਹੁੰਚੇ ਤਾਂ ਬਲਦੇਵ ਨਗਰ ਥਾਣੇ ਵੱਲੋਂ ਆ ਰਹੀ ਮਿਲਕ ਵੈਨ ਜਿਸ ’ਤੇ ਮਦਰ ਡੇਅਰੀ ਲਿਖਿਆ ਹੋਇਆ ਸੀ, ਨੇ ਉਸ ਦੇ ਬੇਟੇ ਨੂੰ ਅੱਗਿਓਂ ਟੱਕਰ ਮਾਰ ਦਿੱਤੀ ਅਤੇ ਗੱਡੀ ਦਾ ਪਿਛਲਾ ਟਾਇਰ ਉਸ ਦੇ ਬੇਟੇ ਦੇ ਸਿਰ ਉੱਤੋਂ ਗੁਜ਼ਰ ਗਿਆ। ਚਾਲਕ ਆਪਣੀ ਗੱਡੀ ਰਾਜਪੁਰਾ ਵੱਲ ਭਜਾ ਕੇ ਲੈ ਗਿਆ। ਉਹ ਆਪਣੇ ਬੇਟੇ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚਿਆ ਜਿੱਥੇ ਡਾਕਟਰ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੜਕ ਹਾਦਸੇ ਦੌਰਾਨ ਤਿੰਨ ਲੜਕੀਆਂ ਜ਼ਖ਼ਮੀ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਥ੍ਰੀ-ਵੀਲ੍ਹਰ ਤੇ ਕਾਰ ਦੀ ਟੱਕਰ ਵੱਜਣ ਕਾਰਨ ਥ੍ਰੀ-ਵੀਲ੍ਹਰ ਵਿੱਚ ਸਵਾਰ ਤਿੰਨ ਮੁਟਿਆਰਾਂ ਜ਼ਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਥ੍ਰੀ-ਵੀਲ੍ਹਰ ਚਾਲਕ ਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਦਸਮੇਸ਼ ਕਲੋਨੀ, ਜ਼ੀਰਕਪੁਰ ਵਿੱਚ ਰਹਿਣ ਵਾਲੀ ਮੁਟਿਆਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਆਪਣੀ ਸਹੇਲੀ ਨਾਲ ਥ੍ਰੀ-ਵੀਲ੍ਹਰ ਵਿੱਚ ਜਾ ਰਹੀ ਸੀ ਕਿ ਜਦੋਂ ਥ੍ਰੀ-ਵੀਲ੍ਹਰ ਇੰਡਸਟਰੀਅਲ ਏਰੀਆ ਵਿੱਚੋਂ ਗੁਜਰ ਰਿਹਾ ਸੀ ਤਾਂ ਇੱਕ ਕਾਰ ਅਤੇ ਥ੍ਰੀ-ਵੀਲ੍ਹਰ ਵਿਚਕਾਰ ਟੱਕਰ ਹੋ ਗਈ ਅਤੇ ਥ੍ਰੀ-ਵੀਲ੍ਹਰ ਪਲਟ ਗਿਆ, ਜਿਸ ਕਰਕੇ ਇਸ ਵਿੱਚ ਸਵਾਰ ਤਿੰਨ ਮੁਟਿਆਰਾਂ ਦੇ ਸੱਟਾਂ ਵਜੀਆਂ। ਇਸ ਦੌਰਾਨ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਥ੍ਰੀ-ਵੀਲ੍ਹਰ ਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement